ਘਰ ਵਿਚ ਹੀ ਪੀਂਘ ਪਾ ਕੇ ਤੀਆਂ ਦਾ ਤਿਉਹਾਰ (Teej Festival) ਮਨਾ ਰਹੀ ਬੱਚੀ ਦੀ ਚੁੰਨੀ ਨਾਲ ਗਲ਼ਾ ਘੁੱਟਣ ਕਾਰਨ ਮੌਤ ਹੋ ਗਈ। ਪੀਂਘ ‘ਤੇ ਝੂਟੇ ਲੈ ਰਹੀ ਬੱਚੀ ਦਾ ਦੁਪੱਟਾ ਗਲ ਵਿਚ ਫਸਣ ਕਾਰਨ ਉਸ ਦਾ ਦਮ ਘੁੱਟਿਆ ਗਿਆ। ਦੁਰਘਟਨਾ ‘ਚ ਜਾਨ ਗਵਾਉਣ ਵਾਲੀ ਬੱਚੀ ਦੀ ਪਛਾਣ ਮੀਨਾਕਸ਼ੀ ਉਮਰ ਕਰੀਬ 11 ਸਾਲ ਦੇ ਰੂਪ ‘ਚ ਹੋਈ ਹੈ। ਮਿਨਾਕਸ਼ੀ ਚੌਥੀ ਜਮਾਤ ‘ਚ ਪੜ੍ਹਦੀ ਸੀ ਤੇ ਤਿੰਨ ਭੈਣ-ਭਰਾਵਾਂ ‘ਚੋਂ ਸਭ ਤੋਂ ਵੱਡੀ ਸੀ। ਉਕਤ ਦੁਰਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਬੱਚੀ ਦੀ ਲਾਸ਼ ਨੂੰ ਕਬਜ਼ੇ ‘ਚ ਲਿਆ ਅਤੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਿਨਾਕਸ਼ੀ ਦੇ ਪਿਤਾ ਲਖਨਪਾਲ ਨੇ ਦੱਸਿਆ ਕਿ ਉਹ ਮੂਲ ਰੂਪ ‘ਚ ਉਹਰਾਖੰਡ ਦੇ ਰਹਿਣ ਵਾਲੇ ਹਨ ਤੇ ਇੰਨੀ ਦਿਨੀਂ ਮਾਡਲ ਟਾਊਨ ਇਲਾਕੇ ‘ਚ ਰਹਿ ਰਹੇ ਹਨ। ਪਰਿਵਾਰ ਦਾ ਪੇਟ ਪਾਲਣ ਲਈ ਲੱਖਣਪਾਲ ਢਾਬੇ ‘ਚ ਬਤੌਰ ਤੰਦੂਰੀਆ ਕੰਮ ਕਰਦਾ ਹੈ।ਲਖਨਪਾਲ ਮੁਤਾਬਕ ਆਪਣੇ ਬੱਚਿਆਂ ਨੂੰ ਘਰ ਹੀ ਛੱਡ ਕੇ ਉਹ ਆਪਣੀ ਪਤਨੀ ਨਾਲ ਬਾਜ਼ਾਰ ਗਿਆ ਹੋਇਆ ਸੀ। ਬਾਜ਼ਾਰ ਤੋਂ ਖਰੀਦਦਾਰੀ ਕਰ ਕੇ ਪਤੀ-ਪਤਨੀ ਘਰ ਵਾਪਸ ਆਏ ਤਾਂ ਵੇਖਿਆ ਕੀ ਮਿਨਾਕਸ਼ੀ ਦਾ ਪੀਂਘ ਝੂਟਦੀ ਦਾ ਗਲ਼ਾ ਚੁੰਨੀ ਨਾਲ ਘੁੱਟਿਆ ਹੋਇਆ ਸੀ। ਮਿਨਾਕਸ਼ੀ ਦਾ ਸਰੀਰ ਬੇਜਾਨ ਦਿਸ ਰਿਹਾ ਸੀ। ਧੀ ਨੂੰ ਬੇਹੋਸ਼ ਵੇਖ ਕੇ ਉਹ ਘਬਰਾ ਗਏ ਤੇ ਤੁਰੰਤ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੇ ਤਫਤੀਸ਼ੀ ਅਧਿਕਾਰੀ ਗੁਰਮੁਖ ਸਿੰਘ ਮੁਤਾਬਕ ਮੂਲ ਰੂਪ ‘ਚ ਉੱਤਰਾਖੰਡ ਦਾ ਰਹਿਣ ਵਾਲਾ ਲਖਨ ਪਾਲ ਆਪਣੇ ਤਿੰਨ ਬੱਚਿਆਂ ਤੇ ਪਤਨੀ ਸਮੇਤ ਮਾਡਲ ਟਾਊਨ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ। ਸ਼ੁਰੂਆਤੀ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਤੀਆਂ ਦੇ ਤਿਉਹਾਰ ਨੂੰ ਲੈ ਕੇ ਬੱਚਿਆਂ ਨੇ ਛੱਤ ਵਿਚ ਲੱਗੀ ਹੁੱਕ ਨਾਲ ਝੂਲਾ ਬਣਾਇਆ ਹੋਇਆ ਸੀ। ਪੀਂਘ ਝੂਟਦੇ ਸਮੇਂ ਮਿਨਾਕਸ਼ੀ ਦੇ ਗਲੇ ‘ਚ ਦੁਪੱਟਾ ਫਸ ਗਿਆ ਤੇ ਉਸ ਦਾ ਸਾਹ ਘੁੱਟਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਤਲਾਸ਼ ਕਬਜ਼ੇ ‘ਚ ਲੈ ਕੇ ਉਕਤ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮਿਨਾਕਸ਼ੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਇਰਸਾਂ ਹਵਾਲੇ ਕਰ ਦਿੱਤੀ ਜਾਵੇਗੀ।