ਕਹਿੰਦੇ ਹਨ ਕਿਸੇ ਵੀ ਵਿਅਕਤੀ ਨੂੰ ਉਸਦੇ ਆਪਣੇ ਅਤੇ ਆਪਣੇ ਦੋਸਤਾਂ ਦਾ ਉਸ ਸਮੇਂ ਪਤਾ ਲੱਗਦਾ ਹੈ ਜਦ ਉਸ ਉੱਪਰ ਕੋਈ ਮੁਸੀਬਤ ਆਈ ਹੋਵੇ ਅਜਿਹੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ ਗੁਰਾਇਆ ਦੇ ਲਾਗਲੇ ਸ੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਵਿੱਚ ਵਿਦਿਆਰਥੀਆਂ ਦੀ ਜਿੱਥੇ ਅੱਠਵੀ ਜਮਾਤ ਵਿੱਚ ਪੜਦੇ 14 ਸਾਲਾ ਵਿਦਿਆਰਥੀ ਤਨੀਸ਼ ਕੁਮਾਰ ਇੱਕ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆ ਗਿਆ ਜਿਸਦੇ ਨਾਲ ਪੜਦੇ ਉਸਦੇ ਦੋਸਤਾਂ ਵੱਲੋਂ ਆਪਣੇ ਸਾਥੀ ਦੀ ਬਿਮਾਰੀ ਦੇ ਇਲਾਜ ਲਈ ਪਿੰਡ ਪਿੰਡ, ਸ਼ਹਿਰ ਅਤੇ ਚੌਂਕ ਵਿੱਚ ਖੜ ਕੇ ਡੋਨੇਸ਼ਨ ਇਕੱਠੀ ਕੀਤੀ ਜਾ ਰਹੀ ਹੈ ਉਹਨਾਂ ਦੀ ਇਸ ਮੁਹਿੰਮ ਨੂੰ ਉਸ ਵੇਲੇ ਬੂਰ ਪਿਆ ਜਦੋਂ ਪੂਰਾ ਸਕੂਲ ਸਟਾਫ ਪ੍ਰਿੰਸੀਪਲ ,ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਗਏ ਅਤੇ ਉਸ ਬੱਚੇ ਦੀ ਮਦਦ ਲਈ ਅੱਗੇ ਆਏ ਹਨ। ਪਰਿਵਾਰ ਨੇ ਦੱਸਿਆ ਬੱਚੇ ਦੀ ਬਿਮਾਰੀ ਤੇ 45 ਲੱਖ ਰੁਪਏ ਦਾ ਖਰਚਾ ਹੈ ਪਰਿਵਾਰ ਇਨ੍ਹਾਂ ਖਰਚਾ ਕਰਨ ਤੋਂ ਅਸਮਰਥ ਹੈ ਦਾਨੀ ਸੱਜਣਾ ਤੂੰ ਸਕੂਲ ਮੁਖੀ ਪਰਿਵਾਰ ਨੇ ਮਦਦ ਦੀ ਅਪੀਲ ਕੀਤੀ ਹੈ ਨਾਲ ਹੀ ਉਹਨਾਂ ਆਪਣਾ ਨੰਬਰ ਅਕਾਊਂਟ ਨੰਬਰ ਵੀ ਸਾਂਝਾ ਕੀਤਾ ਹੈ ਅਸੀਂ ਵੀ ਅਪੀਲ ਕਰਦੇ ਹਾਂ ਕਿ ਬੱਚੇ ਦੀ ਇਸ ਬਿਮਾਰੀ ਤੋਂ ਨਿਜਾਤ ਪਾਉਣ ਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਨਾਲ ਹੀ ਅਪੀਲ ਕਰਦੇ ਹਾਂ ਕਿ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਦਾਨੀ ਸੱਜਣਾਂ ਤੱਕ ਇਹ ਵੀਡੀਓ ਪਹੁੰਚੇ ਤੇ ਇਸ ਬੱਚੇ ਦੀ ਜਿੰਦਗੀ ਬਚਾਈ ਜਾ ਸਕੇ।