ਨਵੀਂ ਦਿੱਲੀ, 11 ਜੂਨ – ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ‘ਚ ਐੱਸ.ਸੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਨੈਸ਼ਨਲ ਐੱਸ.ਸੀ ਕਮਿਸ਼ਨ ਵੱਲੋਂ ਪੰਜਾਬ ਦਾ ਮੁੱਖ ਸਕੱਤਰ 17 ਜੂਨ ਨੂੰ ਦਿੱਲੀ ਤਲਬ ਕੀਤਾ ਗਿਆ ਹੈ। ਐੱਸ.ਸੀ ਕਮਿਸ਼ਨ ਵੱਲੋਂ ਐੱਸ.ਸੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਨੂੰ 3 ਵੱਖ ਵੱਖ ਨੋਟਿਸ ਭੇਜੇ ਗਏ ਸਨ, ਪਰ ਤਿੰਨਾਂ ਨੋਟਿਸਾਂ ਦਾ ਜਵਾਬ ਨਾ ਆਉਣ ਤੇ ਉਸ ਤੋਂ ਬਾਅਦ 10 ਜੂਨ ਤੱਕ ਵੀ ਕੋਈ ਜਵਾਬ ਨਾ ਆਉਣ ‘ਤੇ ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਦਾ ਮੁੱਖ ਸਕੱਤਰ ਦਿੱਲੀ ਤਲਬ ਕੀਤਾ ਹੈ।