ਸਮਰਾਲਾ ਵਿਖੇ ਅੱਜ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ । ਸਮਰਾਲਾ ਵਿਖੇ 78ਵੇਂ ਸੁਤੰਤਰਤਾ ਦਿਵਸ ਮੌਕੇ ਪਰੇਡ ਦੌਰਾਨ 3 ਬੱਚੇ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਪਰੇਡ ਵਿਚ ਸ਼ਾਮਿਲ ਹੋਏ ਬੱਚਿਆਂ ਵਿਚੋਂ ਪਰੇਡ ਕਰਦੇ ਹੋਏ ਤਿੰਨ ਬੱਚੇ ਬੇਹੋਸ਼ ਹੋ ਕੇ ਡਿੱਗ ਜਾਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ । ਪ੍ਰੰਤੂ ਇੱਥੇ ਵਰਨਣਯੋਗ ਗੱਲ ਇਹ ਹੈ ਕਿ ਜਦੋਂ ਬੱਚਿਆਂ ਨੂੰ 108 ਐਬੂਲੈਂਸ ’ਚ ਸਮਰਾਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਤਾਂ ਉਸ ਤੋਂ ਉਪਰੰਤ ਪਰੇਡ ਵਾਲੇ ਸਥਾਨ ’ਤੇ ਮੌਜੂਦ ਡਾਕਟਰ ਵੱਲੋਂ ਫਾਰਮਸਿਸਟ ਨੂੰ ਬੁਰਾ ਭਲਾ ਆਖਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਸੀਂ ਮੇਰੀ ਆਗਿਆ ਤੋਂ ਬਗੈਰ ਬੱਚਿਆਂ ਨੂੰ ਹਸਪਤਾਲ ਕਿਉਂ ਲੈ ਕੇ ਗਏ ਹੋ , ਤਾਂ ਫਾਰਮਸਿਸਟ ਨੇ ਡਾਕਟਰ ਦੀ ਗੱਲ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਮੈਨੂੰ ਸਭ ਨਾਲ ਪਹਿਲਾਂ ਬੱਚਿਆਂ ਦੀ ਜਾਨ ਦੀ ਪ੍ਰਵਾਹ ਸੀ, ਇਹ ਗੱਲ ਸੁਣਦੇ ਹੀ ਡਾਕਟਰ ਨੇ ਫਾਰਮਸਿਸਟ ਨੂੰ ਧਮਕੀ ਦਿੱਤੀ ਕਿ ਮੇਰੇ ਦਿੱਤੇ ਗਏ ਨੋਟਿਸ ਦਾ ਜਵਾਬ ਦੇਣ ਨੂੰ ਤਿਆਰ ਰਹੋ। ਸੁਤੰਤਰਤਾ ਦਿਵਸ ਮੌਕੇ ਕਈ ਸਕੂਲਾਂ ਦੇ ਬੱਚੇ ਇਸ ਮੌਕੇ ’ਤੇ ਭਾਗ ਲੈਂਦੇ ਹਨ । ਸਕੂਲਾਂ ’ਚ ਬੱਚੇ ਕਈ ਦਿਨ ਪਹਿਲਾਂ ਤੋਂ ਨਾਟਕ, ਗੀਤ, ਭੰਗੜਾ, ਗਿੱਧਾ ਦੀ ਤਿਆਰੀ ਲਈ ਇਕੱਤਰ ਹੁੰਦੇ ਹਨ ਕਈ ਵਾਰ ਤਾਂ ਬੱਚਿਆਂ ਨੂੰ ਸਕੂਲਾਂ ਵਿਚ ਜਲਦੀ ਬੁਲਾਇਆ ਜਾਂਦਾ ਹੈ। ਸੁਤੰਤਰਤਾ ਦਿਵਸ ਮੌਕੇ ’ਤੇ ਪਰੇਡ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਦੋ ਘੰਟੇ ਪਹਿਲਾਂ ਹੀ ਸਕੂਲਾਂ ਵਿਚ ਜਾਂ ਪਰੇਡ ਵਾਲੇ ਸਥਾਨ ’ਤੇ ਬੁਲਾ ਲਿਆ ਜਾਂਦਾ ਹੈ ਤਾਂ ਜੋ ਪਰੇਡ ਦੀ ਪ੍ਰੈਕਟਿਸ ਕਰ ਸਕਣ। ਕਈ ਵਾਰ ਬੱਚੇ ਆਪਣੇ ਘਰੋਂ ਖਾਲੀ ਪੇਟ ਹੀ ਨਿਕਲਦੇ ਹਨ , ਇੱਥੇ ਸਭ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਘਰੋਂ ਖਾਲੀ ਪੇਟ ਨਾ ਨਿਕਲਣ ਦਿੱਤਾ ਜਾਵੇ ਕੁਝ ਨਾ ਕੁਝ ਖਿਲਾ ਕੇ ਬੱਚਿਆਂ ਨੂੰ ਭੇਜਿਆ ਜਾਵੇ। ਦੂਸਰਾ ਜੇਕਰ ਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਦੀ ਜਿੰਮੇਵਾਰੀ ਵੀ ਬਣਦੀ ਹੈ ਕਿ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਦਾ ਪ੍ਰਬੰਧ ਕੀਤਾ ਜਾਵੇ। ਅੱਜ ਜਦੋਂ ਇਸ ਸਬੰਧੀ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਨੇ ਦੱਸਿਆ ਕਿ ਬੱਚੇ ਖਾਲੀ ਪੇਟ ਅਤੇ ਭੁੱਖੇ ਸਨ, ਜਿਸ ਕਾਰਨ ਬੱਚੇ ਬੇਹੋਸ਼ ਹੋ ਕੇ ਡਿੱਗ ਗਏ।