ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ

ਅੱਜ ਪੂਰੇ ਦੇਸ਼ ਭਰ ਵਿਚ ਰਖੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਇਸ ਸ਼ੁਭ ਦਿਹਾੜੇ ਮੌਕੇ ਇਕ ਗ਼ਰੀਬ ਪ੍ਰਵਾਰ ’ਤੇ ਉਸ ਸਮੇਂ ਦੁਖਾਂ ਦਾ ਪਹਾੜ ਟੁਟਿਆ ਜਦ ਉਨ੍ਹਾਂ ਦਾ 19 ਸਾਲਾ ਨੌਜਵਾਨ ਭਰੀ ਜਵਾਨੀ ਚਿੱਟੇ ਦੀ ਭੇਂਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਲਵ-ਸਹੋਤਾ ਪੁੱਤਰ ਜੱਜ ਸਹੋਤਾ ਵਾਸੀ ਗੁਰੂ ਹਰਸਹਾਏ ਦੇ ਮੁਹੱਲਾ ਵਾਲਮੀਕਿ (ਵਾਰਡ ਨੰਬਰ 8) ਦਾ ਰਹਿਣ ਵਾਲਾ ਸੀ। ਉਧਰ ਇਸ ਮਾਮਲੇ ਸਬੰਧੀ ਮੁਹੱਲਾ ਵਾਸੀਆਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਲਵ ਦੇ ਵੱਡੇ ਭਰਾ ਰਾਜ ਕੁਮਾਰ ਸਹੋਤਾ ਦੀ ਕਰੀਬ ਇਕ ਸਾਲ ਪਹਿਲਾ ਨਸ਼ੇ ਦੀ ਓਵਰਡੋਜ਼ ਨਾਲ ਹੀ ਮੌਤ ਹੋਈ ਸੀ ਅਤੇ ਹੁਣ ਪ੍ਰਵਾਰ ਦਾ ਆਖ਼ਰੀ ਸਹਾਰਾ ਵੀ ਚਿੱਟੇ ਦੀ ਬਲੀ ਚੜ੍ਹ ਗਿਆ ਹੈ। ਹੁਣ ਘਰ ਵਿਚ ਉਸ ਦੇ ਬਜ਼ੁਰਗ ਮਾਤਾ ਪਿਤਾ ਇਕੱਲੇ ਰਹਿ ਗਏ ਹਨ। ਇਸ ਮੌਕੇ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਗੁਰੂ ਹਰਸਹਾਏ ਦੇ ਅੰਦਰ ਜੋ ਲੋਕ ਨਸ਼ੇ ਵੇਚਣ ਦਾ ਧੰਦਾ ਕਰ ਰਹੇ ਹਨ ਉਨ੍ਹਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਹੋਰ ਨੌਜਵਾਨ ਇਨ੍ਹਾਂ ਮਾਰੂ ਨਸ਼ਿਆਂ ਦੀ ਭੇਂਟ ਨਾ ਚੜ੍ਹ ਸਕਣ।

Leave a Reply

Your email address will not be published. Required fields are marked *