ਚੰਡੀਗੜ੍ਹ, 12 ਜੂਨ – ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਿਚਕਾਰ ਹੋਏ ਗੱਠਜੋੜ ਅਨੁਸਾਰ ਬਸਪਾ ਪੰਜਾਬ ਵਿਧਾਨ ਸਭਾ ਦੀਆਂ 20 ਸੀਟਾਂ ‘ਤੇ ਚੋਣਾਂ ਲੜੇਗੀ। ਇਸ ਦੇ ਤਹਿਤ ਦੁਆਬੇ ਦੀਆਂ 8 ਸੀਟਾਂ ਫਗਵਾੜਾ, ਜਲੰਧਰ ਵੈਸਟ, ਜਲੰਧਰ ਨਾਰਥ, ਕਰਤਾਰਪੁਰ, ਨਵਾਂਸ਼ਹਿਰ, ਹੁਸ਼ਿਆਰਪੁਰ ਸ਼ਹਿਰੀ, ਟਾਂਡਾ ਤੇ ਦਸੂਹਾ ਤੋਂ ਬਸਪਾ ਚੋਣ ਲੜੇਗੀ।ਇਸੇ ਤਰਾਂ ਮਾਝੇ ਦੀਆਂ 5 ਸੀਟਾਂ ਅਤੇ ਮਾਲਵੇ ਦੀਆਂ 7 ਸੀਟਾਂ ਚਮਕੌਰ ਸਾਹਿਬ, ਬੱਸੀ ਪਠਾਣਾਂ, ਲੁਧਿਆਣਾ ਨਾਰਥ, ਅਨੰਦਪੁਰ ਸਾਹਿਬ, ਮੋਹਾਲੀ, ਪਾਇਲ, ਮਹਿਲ ਕਲਾਂ ਬੋਹਾ, ਪਠਾਨਕੋਟ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਕੇਂਦਰੀ, ਸੁਜਾਨਪੁਰ ਤੋਂ ਬਸਪਾ ਚੋਣ ਲੜੇਗੀ।