ਨਵੀਂ ਦਿੱਲੀ, 12 ਜੂਨ – ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ.ਕੇ ਜੇਨਾਮਣੀ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ, ਦਿੱਲੀ ਸਮੇਤ ਉੱਤਰ ਭਾਰਤ ‘ਚ ਦੱਖਣ ਪੱਛਮੀ ਮਾਨਸੂਨ 14-15 ਜੂਨ ਤੱਕ ਪਹੁੰਚ ਜਾਵੇਗਾ। ਇਹ ਅੱਜ ਪਹਿਲਾਂ ਹੀ ਬੰਗਾਲ ਦੀ ਖਾੜੀ, ਝਾਰਖੰਡ ਤੇ ਬਿਹਾਰ ਦੇ ਬਾਕੀ ਹਿੱਸਿਆਂ ‘ਚ ਅੱਗੇ ਵੱਧ ਚੁੱਕਾ ਹੈ।ਇਹ ਕੱਲ੍ਹ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਨੂੰ ਕਵਰ ਕਰੇਗਾ।