ਕੱਲ੍ਹ ਦੁਪਹਿਰ ਸਕੂਲ ਤੋਂ ਆਉਂਦੇ ਸਮੇਂ ਇਕ ਮਾਸੂਮ ਬੱਚੇ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਠਾਨਕੋਟ ਦੇ ਪੋਸ਼ ਏਰੀਆ ਸ਼ਾਹ ਕਲੋਨੀ ਵਿਖੇ ਜਿਥੇ ਇੱਕ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ। ਜਿਸ ਦੀ ਉਮਰ ਪੰਜ ਸਾਲ ਦੱਸੀ ਜਾ ਰਹੀ ਹੈ ਸੀ। ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਹਿਰ ਦੇ ਹਰ ਪਾਸੇ ਨਾਕੇਬੰਦੀ ਕਰ ਦਿੱਤੀ, ਤਾਂ ਜੋ ਬੱਚੇ ਨੂੰ ਕਿਸੇ ਤਰ੍ਹਾਂ ਬਚਾਇਆ ਜਾ ਸਕੇ। ਦੱਸਦੇ ਚਲੀਏ ਕਿ ਬਦਮਾਸ਼ ਆਪਣੇ ਵੱਲੋਂ ਇੱਕ ਚਿੱਠੀ ਵੀ ਘਰ ਦੇ ਬਾਹਰ ਸੁੱਟ ਕੇ ਗਏ ਸੀ ਜੋ ਕਿ ਬੱਚੇ ਦੀ ਭੈਣ ਨੇ ਚੁੱਕ ਕੇ ਆਪਣੇ ਘਰ ਦਿੱਤੀ, ਜਿਸ ਵਿੱਚ ਦੋ ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਪੁਲਿਸ ਨੂੰ ਦੱਸਣ ‘ਤੇ ਅੰਜਾਮ ਭੁਗਤਣ ਦੀ ਗੱਲ ਕਹੀ ਗਈ ਸੀ। ਇਸ ਦੇ ਬਾਅਦ ਪੁਲਿਸ ਨੇ ਹਿਮਾਚਲ ਪੁਲਿਸ ਦੇ ਨਾਲ ਰਾਬਤਾ ਕਾਇਮ ਕੀਤਾ ਅਤੇ ਛਾਪੇਮਾਰੀ ਕਰ ਬੀਤੀ ਰਾਤ ਕਰੀਬ 12 ਵਜੇ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਪਰਿਵਾਰ ਦੇ ਹਵਾਲੇ ਕੀਤਾ। ਬੱਚੇ ਦੀ ਬਰਾਮਦਗੀ ਨੂੰ ਦੇਖਦੇ ਹੋਏ ਪਰਿਵਾਰ ਵਿੱਚ ਅਤੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਨੇ ਬੀਤੀ ਰਾਤ ਪੰਜਾਬ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।