ਨਵੀਂ ਦਿੱਲੀ, 12 ਜੂਨ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ ਹੋਈ। ਵੀਡੀਓ ਕਾਨਫਰੰਸਿੰਗ ਰਾਹੀ ਹੋਈ ਇਸ ਮੀਟਿੰਗ ਦੌਰਾਨ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਐਂਬੂਲੈਂਸ ‘ਤੇ ਜੀ.ਐੱਸ.ਟੀ 28 ਘਟਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ ਜਦਕਿ ਆਕਸੀਮੀਟਰ, ਵੈਂਟੀਲੇਟਰ ਅਤੇ ਰੈਮਡੇਸਿਵਰ ਦਵਾਈ ‘ਤੇ ਜੀ.ਐੱਸ.ਟੀ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਆਕਸੀਜਨ ਕੰਸਨਟ੍ਰੇਟਰ ‘ਤੇ ਟੈਕਸ ਘੱਟ ਕੀਤਾ ਗਿਆ ਹੈ ਜਦਕਿ ਬਲੈਕ ਫੰਗਸ ਦੀ ਦਵਾਈ ‘ਤੇ ਕੋਈ ਟੈਕਸ ਨਹੀਂ ਲੱਗੇਗਾ।