ਗੁਰਾਇਆਂ, 12 ਜੂਨ (ਮਨੀਸ਼ ਕੌਸ਼ਲ) – ਗੁਰਾਇਆਂ ਨੇੜਲੇ ਬੜਾ ਪਿੰਡ ਤੋਂ ਇੱਕ ਵੱਡੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਦੋ ਨੌਜਵਾਨਾਂ ਦੇ ਕੋਈ ਜ਼ਹਿਰੀਲੀ ਚੀਜ਼ ਲੜਨ ਨਾਲ ਮੌਤ ਹੋ ਚੁੱਕੀ ਹੈ ਦੋਨੋਂ ਨੌਜਵਾਨਾਂ ਦੀ ਪਹਿਚਾਣ ਪੰਕਜ ਅਤੇ ਬਾਲਕ ਦੇ ਰੂਪ ਵਿਚ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨਾਂ ਦੇ ਰਿਸ਼ਤੇਦਾਰ ਲਾਲ ਬਿਹਾਰੀ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਤੇਜ਼ ਹਨ੍ਹੇਰੀ ਚੱਲੀ ਤਾਂ ਉਸ ਦੇ ਇਹ ਦੋਨੋਂ ਭਤੀਜੇ ਘਰ ਦੀ ਛੱਤ ਦੇ ਉੱਪਰ ਸੌ ਰਹੇ ਸਨ ਅਤੇ ਉਹ ਦੋਨੋਂ ਹਨ੍ਹੇਰੀ ਦੇ ਕਾਰਨ ਥੱਲੇ ਆ ਕੇ ਸੌਂ ਗਏ ਉਹ ਜਦੋਂ ਸਵੇਰੇ ਉਠੇ ਤਾਂ ਕਹਿਣ ਲੱਗੇ ਕਿ ਉਨ੍ਹਾਂ ਦਾ ਪੇਟ ਦਰਦ ਕਰ ਰਿਹਾ ਹੈ ਉਨ੍ਹਾਂ ਦੋਨਾਂ ਨੂੰ ਪਹਿਲਾਂ ਬੜਾ ਪਿੰਡ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਨ੍ਹਾਂ ਦੀ ਸਿਹਤ ਹੋਰ ਵੀ ਖ਼ਰਾਬ ਹੋ ਗਈ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਦੋਨਾਂ ਦੀ ਹੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਦੋਨੋਂ ਨੌਜਵਾਨ ਕੁਝ ਦਿਨ ਪਹਿਲਾਂ ਹੀ ਯੂ ਪੀ ਤੋਂ ਝੋਨੇ ਦੀ ਬਿਜਾਈ ਕਰਨ ਦੇ ਲਈ ਆਏ ਸਨ ਸਿਵਲ ਹਸਪਤਾਲ ਦੇ ਡਾਕਟਰ ਨੇ ਇਸ ਸਬੰਧੀ ਦੱਸਿਆ ਕਿ ਇਨ੍ਹਾਂ ਦੋਨੋਂ ਹੀ ਨੌਜਵਾਨਾਂ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਡੰਗ ਮਾਰਿਆ ਹੈ ਜਿਸ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ ਇਸ ਸਬੰਧੀ ਚੌਕੀ ਇੰਚਾਰਜ ਧੁਲੇਤਾ ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮ੍ਰਿਤਕ ਨੌਜਵਾਨਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।