DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕੰਗਨਾ ਰਣੌਤ ਨੂੰ ਸਖ਼ਤ ਤਾੜਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਬੇਨਤੀ ਹੈ ਕਿ ਕੰਗਨਾ ਰਣੌਤ ਬਿਨ੍ਹਾਂ ਸੋਚੇ ਸਮਝੇ ਬਿਆਨ ਦਿੰਦੀ ਹੈ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਹੈ, ਜੋ ਕਿ ਸਰਾਸਰ ਗਲਤ ਹੈ ਅਤੇ ਇਸ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਕੰਗਨਾ ਨੂੰ ਕਹਿਣਾ ਚਾਹੁੰਦਾ ਹਾਂ ਜਿਵੇਂ ਤੁਸੀਂ ਫਿਲਮ ਨੂੰ ਪ੍ਰਮੋਟ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੇ ਹੋ ਸਾਨੂੰ ਤੁਹਾਡੀ ਫਿਲਮ ਨਾਲ ਕੁਝ ਲੈਣਾ ਦੇਣਾ ਨਹੀਂ ਕਿ ਫਿਲਮ ਚੱਲੇ ਜਾਂ ਨਾ ਚੱਲੇ। ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਫਿਲਮ ਵਿੱਚ ਸਿੱਖ ਦੇ ਕਿਰਦਾਰ ਭਾਵ 20 ਵੀਂ ਸਦੀ ਦੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਜੋ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀ ਕੱਲ ਵੀ ਇੱਕ ਨਿੱਜੀ ਚੈਨਲ ਦੇ ਸ਼ੋਅ ਵਿੱਚ ਕਿਹਾ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਅੱਤਵਾਦੀ ਹੈ ਇਹ ਗੱਲ ਤੋਂ ਸਾਨੂੰ ਇਤਰਾਜ਼ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਇਤਿਹਾਸ ਵਿਚੋਂ ਇਕ ਸਬੂਤ ਦੇ ਦਿਓ ਕਿ ਸੰਤ ਜਰਨੈਲ ਸਿੰਘ ਨੇ ਖਾਲਿਸਤਾਨ ਮੰਗਿਆ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਪੰਥ ਵਿੱਚ ਸੰਤ ਜਰਨੈਲ ਸਿੰਘ ਦਾ ਬਹੁਤ ਸਤਿਕਾਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੰਤ ਟਕਸਾਲ ਦੇ ਮੁਖੀ ਰਹੇ ਹਨ । ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਸਿੱਖਾਂ ਬਾਰੇ ਅਜਿਹੀਆਂ ਟਿੱਪਣੀਆਂ ਨਾ ਕਰੋ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਇਤਰਾਜ਼ਯੋਗ ਸੀਨ ਜਾਂ ਤੱਥ ਹਨ ਉਨ੍ਹਾਂ ਨੂੰ ਕੱਟਵਾ ਦਿਓ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਭਾਜਪਾ ਦੀ ਹਾਈਕਮਾਨ ਨੂੰ ਬੇਨਤੀ ਕਰਦਾ ਹਾਂ ਕਿ ਕੰਗਨਾ ਉੱਤੇ ਜੋ ਕਾਰਵਾਈ ਬਣੀ ਹੈ ਉਹ ਜਰੂਰ ਕਰੋ। ਉਨ੍ਹਾਂ ਨੇ ਕਿਹਾ ਹੈ ਕਿ ਕੰਗਨਾ ਰਣੌਤ ਨੂੰ ਗੁਰਦੁਆਰਾ ਅਤੇ ਮੰਦਰ ਵਿੱਚ ਫਰਕ ਨਹੀਂ ਪਤਾ ਤੁਸੀ ਸਮਝ ਗਏ ਹੋਣੇ ਹਨ ਉਸ ਨੇ ਇਤਿਹਾਸ ਦੀ ਕਿੰਨੀ ਕੁ ਰਿਸਰਚ ਕੀਤੀ ਹੈ।