ਮੋਬਾਈਲ ਬੈਂਕਿੰਗ ਰਾਹੀਂ ਖਾਤੇ ’ਚੋਂ ਉਡਾਏ 1.37 ਕਰੋੜ ਰੁਪਏ

ਸ਼ਹਿਰ ਵਾਸੀ, ਜੋ ਵਿਦੇਸ਼ ਵਿੱਚ ਰਹਿੰਦਾ ਹੈ, ਨੇ ਆਧੁਨਿਕ ਮੋਬਾਈਲ ਬੈਂਕਿੰਗ ਤਹਿਤ 1.37 ਕਰੋੜ ਰੁਪਏ ਦੀ ਠੱਗੀ ਮਾਰ ਲਈ। ਪੀੜਤ ਦਾ ਨਾਮਵਰ ਨਿੱਜੀ ਬੈਂਕ ਵਿੱਚ ਖਾਤਾ ਹੈ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਗੁਰਸੇਵਕ ਸਿੰਘ (56) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੇ ਕਥਿਤ ਤੌਰ ‘ਤੇ ਉਸ ਦਾ ਫ਼ੋਨ ਨੰਬਰ ਗੁਜਰਾਲ ਨਗਰ ਬ੍ਰਾਂਚ ‘ਚ ਪੀੜਤ ਦੇ ਬੈਂਕ ਖਾਤੇ ਨਾਲ ਲਿੰਕ ਕਰ ਲਿਆ। ਇਸ ਤਹਿਤ ਉਹ ਪੀੜਤ ਦੇ ਖਾਤੇ ਵਿੱਚੋਂ ਪੈਸੇ ਕਢਵਾ ਲੈਂਦਾ ਸੀ। ਪੀੜਤ ਨੂੰ ਇਸ ਦੀ ਭਿਣਕ ਨਾ ਪਈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਉਨ੍ਹਾਂ ਖਾਤਿਆਂ ਦੀ ਵੀ ਘੋਖ ਕਰ ਹੀ ਹੈ, ਜਿਸ ਵਿਚ ਰਕਮ ਟਰਾਂਸਫਰ ਕੀਤੀ ਗਈ। ਪੀੜਤ ਦੇ ਬਿਆਨ ਮੁਤਾਬਕ ਇਹ ਧੋਖਾਧੜੀ ਪਹਿਲੀ ਤੋਂ 5 ਅਗਸਤ ਦਰਮਿਆਨ ਹੋਈ, ਜਦੋਂ ਉਸ ਦੇ ਖਾਤੇ ਵਿੱਚੋਂ ਹੌਲੀ-ਹੌਲੀ 1.37 ਕਰੋੜ ਰੁਪਏ ਕਢਵਾ ਲਏ ਗਏ। ਪੀੜਤ ਨੇ ਜਦੋਂ ਬੈਂਕ ਸਟੇਟਮੈਂਟ ਲਈ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਖਾਤੇ ਨਾਲ ਆਪਣਾ ਫ਼ੋਨ ਨੰਬਰ ਲਿੰਕ ਕੀਤਾ ਹੈ। ਇਸੇ ਤਹਿਤ ਮੁਲਜ਼ਮ ਨੇ ਕਥਿਤ ਤੌਰ ’ਤੇ ਆਪਣੀ ਡਿਵਾਈਸ ’ਤੇ ਮੋਬਾਈਲ ਬੈਂਕਿੰਗ ਸੇਵਾਵਾਂ ਨੂੰ ਸਰਗਰਮ ਕੀਤਾ ਅਤੇ ਵੱਖ-ਵੱਖ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ। ਉਸ ਨੇ ਤੁਰੰਤ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਰਖਾਸਤ ਦਿੱਤੀ ਅਤੇ ਅਗਲੀ ਕਾਰਵਾਈ ਲਈ ਏਸੀਪੀ ਨਿਰਮਲ ਸਿੰਘ ਨੂੰ ਭੇਜ ਦਿੱਤਾ ਗਿਆ। ਪੀੜਤ ਦੇ ਦਾਅਵਿਆਂ ਅਤੇ ਸਬੰਧਤ ਸਬੂਤਾਂ ਦੀ ਪੁਸ਼ਟੀ ਕਰਨ ਮਗਰੋਂ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਥਾਣਾ ਡਿਵੀਜ਼ਨ ਨੰਬਰ 4 ਦੇ ਐੱਸਐੱਚਓ ਹਰਦੇਵ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published. Required fields are marked *