ਨਸ਼ਾ ਤਸਕਰਾਂ ਦੇ ਉੱਪਰ ਪੰਜਾਬ ਪੁਲਿਸ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਫਰੀਜ ਕੀਤਾ ਜਾ ਰਿਹਾ ਹੈ। ਅੱਜ ਮੋਗਾ ਦੇ ਸੰਤ ਨਗਰ ਵਿਖੇ ਪਤੀ -ਪਤਨੀ ਦੇ ਉੱਪਰ ਸਾਢੇ ਪੰਜ ਕਿਲੋ ਹੈਰੋਇਨ ਦਾ ਮਾਮਲਾ ਦਰਜ ਦੇ ਤਹਿਤ ਉਹਨਾਂ ਦੀ ਪ੍ਰਾਪਰਟੀ ਨੂੰ ਫਰੀਜ ਅਤੇ ਪਿੰਡ ਚੜਿਕ ਦੇ ਇਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਵੀ ਫਰੀਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਸੰਤ ਨਗਰ ਦੇ ਰਹਿਣ ਵਾਲੇ ਸੰਦੀਪ ਭੱਟੀ ਅਤੇ ਉਸਦੀ ਪਤਨੀ ਦੇ ਉੱਪਰ ਸਾਡੇ ਪੰਜ ਕਿਲੋ ਹੈਰੋਇਨ ਦਾ ਮਾਮਲਾ ਦਰਜ ਹੋਇਆ ਸੀ। ਜਿਸ ਦੇ ਚਲਦੇ ਉਨ੍ਹਾਂ ਦੀ 12 ਲੱਖ 41 ਹਜ਼ਾਰ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੇ ਆਰਡਰ ਮਿਲੇ ਸਨ। ਜਿਨਾਂ ਦੇ ਉੱਪਰ ਕਾਰਵਾਈ ਕਰਦੇ ਹੋਏ ਉਹਨਾਂ ਦੀ ਕੋਠੀ ਦੇ ਬਾਹਰ ਨੋਟਿਸ ਲਗਾਏ ਗਏ ਸੀ ।ਇਸ ਮੌਕੇ ’ਤੇ ਉਹਨਾਂ ਨੇ ਦੱਸਿਆ ਕਿ ਸੰਦੀਪ ਭੱਟੀ ਦੇ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ। ਉਹਨਾਂ ਨੇ ਕਿਹਾ ਕਿ ਜਸਪ੍ਰੀਤ ਸਿੰਘ ਜੱਸਾ ਜਿਸ ਉਪਰ 2022 ਨੂੰ 290 ਗ੍ਰਾਮ ਹੈਰੋਇਨ ਅਤੇ 3 ਲੱਖ ਡਰੱਗ ਮਨੀ ਦਾ ਮਾਮਲਾ ਦਰਜ ਹੋਇਆ ਸੀ ਅਤੇ 2024 ਵਿੱਚ ਸਾਡੇ ਪੰਜ ਕਿਲੋ ਹੈਰੋਇਨ ਦਾ ਮਾਮਲਾ ਦਰਜ ਹੋਇਆ ਹੈ। ਜਿਸ ਦੀ 50 ਲੱਖ ਦੀ ਪ੍ਰਾਪਰਟੀ ਪਿੰਡ ਚੜਿਕ ਵਿਖੇ ਫਰੀਜ ਕੀਤੀ ਗਈ ।