ਫਗਵਾੜਾ, 17 ਜੂਨ (ਰਮਨਦੀਪ) – ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਫਗਵਾੜਾ ਤੋਂ ਜਿੱਥੇ ਕਿ ਸਿੱਖ ਜਥੇਬੰਦੀਆਂ ਨੇ ਅਰਬਨ ਅਸਟੇਟ ਫਗਵਾੜਾ ਦੀ ਕੋਠੀ ਨੰਬਰ 157 ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਸਹਿਤ ਸੇਵਾ ਨਾ ਹੋਣ ਦੇ ਚੱਲਦਿਆ ਪਰਿਵਾਰਕ ਮੈਂਬਰਾਂ ਤੋਂ ਮੁਆਫੀਨਾਮਾ ਲਿਖਾ ਕੇ ਸਹਿਮਤੀ ਨਾਲ ਪੁਲਿਸ ਪ੍ਰਸ਼ਾਸ਼ਨ ਅਤੇ ਮਿਡੀਆ ਦੀ ਮੌਜ਼ੂਦਗੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਰਦਾਸ ਕਰਨ ਉਪਰੰਤ 5 ਪਿਆਰਿਆ ਦੀ ਅਗਵਾਈ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸ਼ੁਸ਼ੋਭਿਤ ਕੀਤਾ ।ਸਿੱਖ ਜਥੇਬੰਦੀਆਂ ਦੇ ਆਗੂਆ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਅਰਬਨ ਅਸਟੇਟ ਦੀ 157 ਨੰਬਰ ਕੋਠੀ ਜਿਸ ਦੇ ਮਾਲਿਕ ਪਰਮਜੀਤ ਸਿੰਘ ਹਨ ਵੱਲੋਂ ਪਿਛਲੇ 12-13 ਸਾਲਾਂ ਤੋਂ ਸ਼੍ਰੀ ਗੁਰੂੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ, ਤੇ ਜਦੋਂ ਉਨਾਂ ਮੋਕੇ ‘ਤੇ ਆ ਦੇਖਿਆ ਤਾਂ ਜਿਸ ਜਗਾ ‘ਤੇ ਗੁਰੂੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਹ ਕਮਰਾ ਵੀ ਛੋਟਾ ਸੀ ਤੇ ਕਮਰੇ ਵਿਚ ਸਫਾਈ ਵਿਵਸਥਾ ਵੀ ਪੂਰੀ ਤਰਾਂ ਨਾਲ ਠੀਕ ਨਹੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਪਰਿਵਾਰ ਦਾ ਕੋਈ ਵੀ ਮੈਂਬਰ ਅੰਮ੍ਰਿਤਧਾਰੀ ਨਹੀ ਸੀ। ਉਨਾਂ ਕਿਹਾ ਕਿ ਇਸ ਤੋਂ ਬਾਅਦ ਮੋਕੇ ‘ਤੇ ਪਹੁੰਚੀ ਫਗਵਾੜਾ ਪੁਲਿਸ ਅਤੇ ਮੀਡੀਆ ਦੀ ਮੌਜ਼ੂਦਗੀ ਵਿੱਚ ਪਰਿਵਾਰ ਦੀ ਸਹਿਮਤੀ ਨਾਲ ਮਤਫੀਨਾਮਾ ਲਿਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਮਰਿਆਦਾ ਸਹਿਤ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸ਼ੁਸ਼ੋਭਿਤ ਕੀਤਾ ਗਿਆ।ਉਧਰ ਗੁਰਦੁਆਰਾ ਸੁਖਚੈਨਆਣਾ ਸਾਹਿਬ ਦੇ ਕਥਾ ਵਾਚਕ ਮੋਹਕਮ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਆਪਣੀ ਗਲਤੀ ਨੂੰ ਮੰਨ ਲਿਆ ਹੈ ਤੇ ਜਦੋਂ ਤੱਕ ਪਰਿਵਾਰ ਦਾ ਕੋਈ ਵੀ ਮੈਂਬਰ ਅੰਮ੍ਰਿਤਧਾਰੀ ਨਹੀ ਹੁੰਦਾ ਉਦੋ ਤੱਕ ਉਹ ਆਪਣੇ ਘਰ ਵਿੱਚ ਪ੍ਰਕਾਸ਼ ਨਹੀ ਕਰਨਗੇ। ਉਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਬੁਲਾ ਕੇ ਖਿਮਾ ਯਾਚਨਾ ਕਰਵਾਈ ਜਾਵੇਗੀ।