ਵਧੀਕ ਸੈਸ਼ਨ ਜੱਜ ਗੁਰਦਾਸਪੁਰ ਬਲਜਿੰਦਰ ਸਿੱਧੂ ਦੀ ਅਦਾਲਤ ਨੇ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਮੁਜ਼ਲਮ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਉਮਰ ਕੈਦ ਤੇ ਜੁਰਮਾਨੇ ਦੀ ਸਖ਼ਤ ਸਜ਼ਾ ਸੁਣਾਈ ਹੈ। ਦੋਸ਼ੀ ਕਾਕਾ ਵਾਸੀ ਪਿੰਡ ਜੱਗੋਚੱਕ ਟਾਂਡਾ,ਬਹਿਰਾਮਪੁਰ ਗੁਰਦਾਸਪੁਰ ਖ਼ਿਲਾਫ਼ ਪੁਲਿਸ ਥਾਣਾ ਸਦਰ ਗੁਰਦਾਸਪੁਰ ਵਿਖੇ 24 ਮਾਰਚ 2022 ਨੂੰ ਮਾਮਲਾ ਦਰਜ ਹੋਇਆ ਸੀ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਸੀ ਕਿ ਉਹ ਗੁਰਦਾਸਪੁਰ ਸ਼ਹਿਰ ਵਿੱਚ ਆਟੋ ਚਲਾਉਂਦਾ ਹੈ। ਉਸ ਦੀ ਲੜਕੀ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਘਟਨਾ ਵਾਲੇ ਦਿਨ ਉਹ ਪਿੰਡ ਪਰਤਿਆ ਤਾਂ ਦੇਖਿਆ ਕਿ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਹਾਜ਼ਰ ਨਹੀਂ ਸੀ। ਥੋੜੀ ਦੇਰ ਬਾਅਦ ਉਸ ਦੀ ਪਤਨੀ ਘਰ ਆਈ ਜਿਸ ਨੂੰ ਲੜਕੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਬੇਟੀ ਨੂੰ ਘਰ ਵਿੱਚ ਹੀ ਛੱਡ ਕੇ ਕਾਲੋਨੀ ਵਿੱਚ ਕਿਸੇ ਦੇ ਘਰ ਗਈ ਸੀ। ਬੇਟੀ ਦੇ ਘਰ ਨਾ ਹੋਣ ਕਰਕੇ ਦੋਵੇਂ ਘਬਰਾ ਗਏ। ਉਨ੍ਹਾਂ ਨੇ ਆਸ-ਪਾਸ ਅਤੇ ਰਿਸ਼ਤੇਦਾਰਾਂ ਤੋਂ ਪੁੱਛ ਪੜਤਾਲ ਕੀਤੀ ਪਰ ਕੁਝ ਪਤਾ ਨਾ ਲੱਗ ਸਕਿਆ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਦੋਸ਼ੀ ਕਾਕਾ ਉਸ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਕਾ ਨੂੰ ਗਿਰਫਤਾਰ ਕੀਤਾ। ਅਦਾਲਤੀ ਸੁਣਵਾਈ ਉਪਰੰਤ ਕਾਕਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਕੈਦ ਕੱਟਣ ਜਾ ਸਜ਼ਾ ਸੁਣਾਈ ਗਈ।