ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੂਬੇ ’ਚ ਝੋਨੇ ਦੀ ਲਿਫਟਿੰਗ ’ਚ ਹੋ ਰਹੀ ਦੇਰੀ ਨੂੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਅੱਜ ਫੇਰ ਤੋਂ ਕੇਂਦਰ ਦੀ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ । ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਕਹਿ ਰਹੀ ਸੀ ਕਿ ਜਿਹੜੇ ਗੋਦਾਮ ਕਣਕ ਤੇ ਚਾਵਲ ਨਾਲ ਭਰੇ ਪਏ ਹਨ, ਉਨ੍ਹਾਂ ਨੂੰ ਖਾਲੀ ਕਰੋ। ਪਰ ਅੱਜ ਹਾਲਾਤ ਇਹ ਬਣੇ ਪਏ ਹਨ ਕਿ ਉਨ੍ਹਾਂ ਦੀਆਂ ਗਲ਼ਤ ਅਤੇ ਮਾੜੀਆਂ ਨੀਤੀਆਂ ਕਰਕੇ ਪੰਜਾਬ ਨਾਲ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜਿਸ ਦੀ ਵਜ੍ਹਾ ਕਰਕੇ ਅੱਜ ਕਿਸਾਨ ਸੜਕਾਂ ’ਤੇ ਰੁਲ ਰਿਹਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੋ ਗੋਦਾਮਾਂ ਵਿਚ ਕਣਕ ਤੇ ਚਾਵਲ ਨਾਲ ਭਰੇ ਪਏ ਹਨ ਉਹ ਕੇਂਦਰ ਦੀ ਜ਼ਿੰਮੇਵਾਰੀ ਸੀ, ਕਿ ਉਸ ਨੂੰ ਸਮੇਂ ਨਾਲ ਤਬਦੀਲ ਕੀਤਾ ਜਾਵੇ । ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾ ਕੇ ਮੁਲਾਕਾਤਾਂ ਵੀ ਕਰਦੇ ਰਹੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ । ਪਰ ਉਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਸਿਰਕੀ। ਉਹ ਸਿਰਫ਼ ਤੇ ਸਿਰਫ਼ ਇਸ ਮਨਸੂਬੇ ਨਾਲ ਕਰ ਰਹੇ ਹਨ ਕਿ ਜੋ ਪਿਛਲੇ ਸਮੇਂ ਦੇ ਵਿਚ ਕੇਂਦਰ ਦੀ ਭਾਜਪਾ ਸਰਕਾਰ ਤਿੰਨ ਕਾਲੇ ਕਾਨੂੰਨ ਪੰਜਾਬੀਆਂ ਦੇ ਖਿਲਾਫ਼ ਲਿਆਂਦੇ ਉਸ ਵਿਚ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ। ਉਸ ਦਾ ਬਦਲਾ ਲੈਣ ਲਈ ਪੰਜਾਬ ਦੇ ਕਿਸਾਨਾਂ , ਆੜ੍ਹਤੀਆਂ ਅਤੇ ਸੈਲਰ ਮਾਲਕਾਂ ਨਾਲ ਕੌਝੀਆਂ ਚਾਲਾਂ ਚੱਲ ਰਹੀ ਹੈ।