ਸੁਪਰੀਮ ਕੋਰਟ ਜਾਵੇਗਾ ਜੈਪਾਲ ਭੁੱਲਰ ਦਾ ਪਰਿਵਾਰ

ਫ਼ਿਰੋਜ਼ਪੁਰ, 17 ਜੂਨ – ਏ.ਐੱਸ.ਆਈ ਕਤਲ ਮਾਮਲੇ ‘ਚ ਲੋੜੀਂਦੇ ਗੈਂਗਸਟਰ ਜੈਪਾਲ ਭੁੱਲਰ ਨੂੰ ਪੰਜਾਬ ਪੁਲਿਸ ਨੇ ਕੋਲਕਾਤਾ ਵਿਖੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ।ਜੈਪਾਲ ਭੁੱਲਰ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਮੰਗ ਉਸ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮੰਗ ਕੀਤੀ ਸੀ ਪਰੰਤੂ ਹਾਈਕੋਰਟ ਨੇ ਦੂਜੇ ਰਾਜ ਦਾ ਮਾਮਲਾ ਹੋਣ ਦਾ ਹਵਾਲਾ ਦੇ ਕੇ ਮੰਗ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਜੈਪਾਲ ਭੁੱਲਰ ਦਾ ਪਰਿਵਾਰ ਸੁਪਰੀਮ ਕੋਰਟ ਜਾਵੇਗਾ।ਜੈਪਾਲ ਭੁੱਲਰ ਦੇ ਪਿਤਾ ਮੁਤਾਬਿਕ ਉਹ ਆਪਣੇ ਪੁੱਤਰ ਨੂੰ ਟਾਰਚਰ ਕਰਕੇ ਮਾਰੇ ਜਾਣ ਦਾ ਇਨਸਾਫ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

Leave a Reply

Your email address will not be published. Required fields are marked *