ਥਾਣਾ ਅਸਰੋ ਦੀ ਪੁਲਿਸ ਨੂੰ ਉਦੋ ਵੱਡੀ ਸਫਲਤਾ ਮਿਲੀ ਜਦੋ 6 ਕਿਲੋਗ੍ਰਾਮ ਅਫ਼ੀਮ ਦੇ ਸਮੇਤ ਪੁਲਿਸ ਨੇ ਦੋ ਦੋਸ਼ੀਆ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ । ਇਸ ਮਾਮਲੇ ਸੰਬੰਧੀ ਅੱਜ ਜਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਵਲੋ ਮੀਡੀਆ ਵਾਰਤਾ ਕੀਤੀ ਗਈ । ਉਨਾ ਦੱਸਿਆ ਕਿ ਐਸ ਪੀ ਡਾਕਟਰ ਮੁਕੇਸ਼ ਕੁਮਾਰ , ਡੀ ਐਸ ਪੀ ਸਾਮ ਸੁੰਦਰ , ਥਾਣਾ ਮੁਖੀ ਕਾਠਗੜ ਇੰਸਪੈਕਟਰ ਰਣਜੀਤ ਸਿੰਘ ਦੀ ਸੁਪਰਵੀਜਨ ਹੇਠ ਚੌਕੀ ਇੰਚਾਰਜ ਅਸਰੋ ਗੁਰਬਖ਼ਸ਼ ਸਿੰਘ ਵਲੋ ਨਾਕੇ ਬੰਦੀ ਕੀਤੀ ਹੋਈ ਸੀ । ਜਿਸ ਤੇ ਇਕ ਮੋਨਾ ਵਿਅਕਤੀ ਜਿਸ ਨੇ ਵੱਜਨਦਾਰ ਲਿਫਾਫਾ ਚੁਕਿਆ ਹੋਇਆ ਸੀ ਕਿ ਉਹ ਉਥੋ ਕਿਸਕਣ ਦੀ ਕੋਸ਼ਿਸ਼ ਕਰਨ ਲੱਗਾ ਕਿ ਪੁਲਿਸ ਨੇ ਕਾਬੂ ਕਰ ਕੇ ਲਿਫ਼ਾਫ਼ੇ ਦੀ ਤਲਾਸੀ ਲਈ ਜਿਸ ਵਿਚੋ 6 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਤੇ ਦੋਸੀਆ ਨੂੰ ਕਾਬੂ ਕੀਤਾ ਗਿਆ।