ਕਪੂਰਥਲਾ ‘ਚ 7 ਅਕਤੂਬਰ ਨੂੰ ਮੋਬਾਇਲ ਹਾਊਸ ਦੇ ਬਾਹਰ ਹੋਈ ਗੋਲੀਬਾਰੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਪੁਲਿਸ ਨੇ ਇਸ ਮਾਮਲੇ ‘ਚ ਕੁੱਲ 10 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਕੁੱਲ 3 ਲੋਕਾਂ ਨੂੰ ਗ੍ਰਿਫਤਾਰ ਕਰ 2 ਪਿਸਤੌਲ ਅਤੇ 7 ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਮਾਮਲੇ ‘ਚ ਪੁਲਿਸ ਨੇ ਹਰਿਆਣਾ ਅਤੇ ਦਿੱਲੀ ਤੋਂ ਚੱਲ ਰਹੇ ਇੱਕ ਬਦਮਾਸ਼ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ‘ਚ ਬੜੇ ਹੀ ਯੋਜਨਾਂਬੰਦ ਢੰਗ ਨਾਲ 5 ਅਕਤੂਬਰ ਤੋਂ 7 ਅਕਤੂਬਰ ਤੱਕ ਇਸ ਵਾਰਦਾਤ ਨੂੰ ਦੋ ਨੌਜਵਾਨਾਂ ਹਰਿਆਣਾ ਨਾਲ ਸਬੰਧ ਰੱਖਣ ਵਾਲਿਆਂ ਨੇ ਅੰਜਾਮ ਦਿੱਤਾ ਸੀ। ਪੂਰੀ ਟਰੇਨਿੰਗ ਦੇ ਕੇ ਪਹਿਲਾਂ ਉਕਤ ਮੋਬਾਈਲ ਹਾਊਸ ਦੀ ਰੇਕੀ ਕੀਤੀ ਗਈ, ਫਿਰ ਇਸ ਗਰੋਹ ਵਿਚ ਸ਼ਾਮਲ ਹੋਰ ਲੋਕਾਂ ਨੇ ਉਨ੍ਹਾਂ ਨੂੰ ਪੈਸੇ ਅਤੇ ਹਥਿਆਰ ਦਿੱਤੇ ਅਤੇ ਫਿਰ ਉਨ੍ਹਾਂ ਕੋਲੋਂ ਚੋਰੀ ਦਾ ਮੋਟਰ ਸਾਈਕਲ ਦਿੱਤਾ, ਜੋ ਕਿ ਜਲੰਧਰ ਤੋਂ ਕੋਈ ਹੋਰ ਵਿਅਕਤੀ ਇਸ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਗਿਆ ਫਿਰ 7 ਅਕਤੂਬਰ ਨੂੰ ਉਸ ਨੂੰ ਕਪੂਰਥਲਾ ਤੋਂ ਇਕ ਹੋਰ ਚੋਰੀ ਦਾ ਮੋਟਰਸਾਈਕਲ ਲੈ ਕੇ ਦਿੱਤਾ ਗਿਆ ਅਤੇ ਫਿਰ 7 ਅਕਤੂਬਰ ਸ਼ਰੇਆਮ ਮੋਬਾਈਲ ਹਾਊਸ ਦੇ ਬਾਹਰ ਕਰੀਬ 15 ਰਾਊਂਡ ਫਾਇਰ ਕੀਤੇ ਅਤੇ ਬਾਅਦ ਵਿਚ ਉਥੋਂ ਤੋਂ ਫ਼ਰਾਰ ਹੋ ਗਏ। ਜਿਸ ਨੂੰ ਹਰਿਆਣਾ ਦੇ ਕੌਸ਼ਲ ਚੌਧਰੀ ਗੈਂਗਸਟਰ ਗਰੁੱਪ ਨਾਲ ਜਾਣਿਆ ਜਾਂਦਾ ਹੈ । ਜਿਸ ਦਾ ਮੁਖੀ ਸੌਰਵ ਗੰਡੋਲਾ ਉਰਫ਼ ਸੋਨੂੰ ਜਾਟ ਹੈ, ਦੇ ਇਸਾਰੇ ’ਤੇ ਮੋਬਾਈਲ ਹਾਊਸ ਦੇ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਪਰ ਪੁਲਿਸ ਨੇ ਪੂਰੀ ਮੁਸ਼ੱਕਤ ਨਾਲ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੇ ਅਨੁਸਾਰ ਇਨ੍ਹਾਂ ‘ਤੇ ਅਪਰਾਧਿਕ ਕਿਸਮ ਦੇ ਹਨ ਅਤੇ ਇਨ੍ਹਾਂ ‘ਤੇ ਵੱਖ-ਵੱਖ ਰਾਜਾਂ ‘ਚ ਕੇਸ ਦਰਜ ਹਨ। ਜਿਨ੍ਹਾਂ ‘ਚੋਂ ਕੁਝ ਕੁਸ਼ਲ ਚੌਧਰੀ ਗੁੜਗਾਓਂ ਜੇਲ੍ਹ ‘ਚ ਬੰਦ ਹਨ, ਜਦਕਿ ਨੇਤਾ ਸੌਰਵ ਗੰਡੋਲਾ ਫ਼ਰਾਰ ਹੈ, ਕਪੂਰਥਲਾ ਵਿੱਚ ਹੋਈ ਇਸ ਸਾਰੀ ਘਟਨਾ ਨੂੰ ਪਵਨ ਕੁਮਾਰ ਵਲੋਂ ਚਲਾਇਆ ਗਿਆ ਸੀ। ਪੁਲਿਸ ਮੁਤਾਬਕ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਲਲਿਤ ਅਤੇ ਮੁਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਕਪੂਰਥਲਾ ’ਚ ਮੋਬਾਈਲ ਹਾਊਸ ਦੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਮਸ਼ਹੂਰ ਹੋਣ ਤੋਂ ਬਾਅਦ ਇਨ੍ਹਾਂ ਨੇ ਉਨ੍ਹਾਂ ਬਾਰੇ ਅਹਿਮ ਜਾਣਕਾਰੀਆਂ ਇਕੱਠੀਆਂ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।