ਟਵਿੱਟਰ ਇੰਡੀਆ ਦੇ ਐਮ.ਡੀ ਨੂੰ ਗਾਜ਼ੀਆਬਾਦ ਪੁਲਿਸ ਨੇ ਭੇਜਿਆ ਕਾਨੂੰਨੀ ਨੋਟਿਸ

ਗਾਜ਼ੀਆਬਾਦ, 18 ਜੂਨ – ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਖੇ ਇੱਕ ਬਜ਼ੁਰਗ ਨਾਲ ਹੋਈ ਮਾਰਕੁੱਟ ਦੇ ਮਾਮਲੇ ‘ਚ ਟਵਿੱਟਰ ਇੰਡੀਆ ਦੇ ਐਮ.ਡੀ ਮਨੀਸ਼ ਮਹੇਸ਼ਵਰੀ ਨੂੰ ਗਾਜ਼ੀਆਬਾਦ ਪੁਲਿਸ ਨੇ ਕਾਨੂੰਨੀ ਨੋਟਿਸ ਭੇਜਿਆ ਹੈ।ਨੋਟਿਸ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਲੋਨੀ ਥਾਣੇ ‘ਚ ਟਵਿੱਟਰ ਖਿਲਾਫ ਕਈ ਮਾਮਲੇ ਦਰਜ ਹਨ। ਟਵਿੱਟਰ ਹੈਂਡਲ ਦੇ ਇਸਤੇਮਾਲ ਕਰ ਕੁੱਝ ਲੋਕਾਂ ਨੇ ਸਮਾਜ ਵਿਚ ਨਫਰਤ ਫੈਲਾਉਣ ਦਾ ਕੰਮ ਕੀਤਾ ਹੈ ਤੇ ਟਵਿੱਟਰ ਨੇ ਇੱਕ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਨੋਟਿਸ ਮਿਲਣ ਦੇ ਇੱਕ ਹਫਤੇ ਅੰਦਰ ਮਨੀਸ਼ ਮਹੇਸ਼ਵਰੀ ਨੂੰ ਲੋਨੀ ਥਾਣੇ ‘ਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ।

Leave a Reply

Your email address will not be published. Required fields are marked *