ਕਾਂਗਰਸ ਨੇ ਜ਼ਿਮਨੀ ਚੋਣਾਂ ਲਈ ਬਣਾਈ ਰਣਨੀਤੀ ਤੇ ਯੋਜਨਾ ਕਮੇਟੀ, ਪ੍ਰਤਾਪ ਬਾਜਵਾ ਨੂੰ ਬਣਾਇਆ ਗਿਆ ਕਨਵੀਨਰ

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ 13 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਰਣਨੀਤੀ ਅਤੇ ਯੋਜਨਾ ਕਮੇਟੀ ਦਾ ਗਠਨ ਕੀਤਾ ਹੈ। ਇਸ ‘ਚ 7 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ 4 ਸਰਕਲਾਂ ਲਈ ਇੰਚਾਰਜ ਅਤੇ ਸਹਿ ਇੰਚਾਰਜ ਵੀ ਬਣਾਏ ਗਏ ਹਨ। ਇਹ ਹੁਕਮ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕਮੇਟੀ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਅਲੋਕ ਸ਼ਰਮਾ ਤੇ ਰਵਿੰਦਰ ਡਾਲਵੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਂਗਰਸ ਨੇ ਚਾਰੋਂ ਸੀਟਾਂ ਲਈ ਇੰਚਾਰਜ, ਸਹਿ-ਇੰਚਾਰਜ ਅਤੇ ਕੋਆਰਡੀਨੇਟਰ ਬਣਾਏ ਹਨ। ਇਸ ਮੌਕੇ ਕਾਂਗਰਸ ਵਿੱਚ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਚੱਬੇਵਾਲ ਸੀਟ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ।
ਵਿਧਾਨ ਸਭਾ ਹਲਕਾ- ਗਿੱਦੜਬਾਹਾ
ਜਸਵੀਰ ਸਿੰਘ ਡਿੰਪਾ- ਇੰਚਾਰਜ
ਕੁਲਬੀਰ ਸਿੰਘ ਜੀਰਾ- ਸਹਿ-ਇੰਚਾਰਜ
ਕੁਲਦੀਪ ਸਿੰਘ ਵੈਦਿਆ- ਕਨਵੀਨਰ
ਵਿਧਾਨ ਸਭਾ ਹਲਕਾ-ਬਰਨਾਲਾ
ਵਿਜੇ ਇੰਦਰ ਸਿੰਗਲਾ- ਇੰਚਾਰਜ
ਗੁਰਕੀਰਤ ਸਿੰਘ- ਸਹਿ-ਇੰਚਾਰਜ
ਹਰਦਿਆਲ ਸਿੰਘ ਕੰਬੋਜ- ਕਨਵੀਨਰ
ਵਿਧਾਨ ਸਭਾ ਹਲਕਾ-ਚੱਬੇਵਾਲ
ਰਾਣਾ ਗੁਰਜੀਤ ਸਿੰਘ- ਇੰਚਾਰਜ
ਸੁੰਦਰ ਸ਼ਾਮ ਅਰੋੜਾ- ਸਹਿ-ਇੰਚਾਰਜ
ਪਵਨ ਆਦੀਆ- ਕਨਵੀਨਰ
ਵਿਧਾਨ ਸਭਾ ਹਲਕਾ-ਡੇਰਾ ਬਾਬਾ ਨਾਨਕ
ਤ੍ਰਿਪਤ ਰਜਿੰਦਰ ਸਿੰਘ ਬਾਜਵਾ- ਇੰਚਾਰਜ
ਅਰੁਣਾ ਚੌਧਰੀ- ਸਹਿ-ਇੰਚਾਰਜ
ਬਰਿੰਦਰਮੀਤ ਸਿੰਘ ਪਹਾੜਾ- ਕਨਵੀਨਰ

Leave a Reply

Your email address will not be published. Required fields are marked *