‘ਬਾਬਾ ਕਾ ਢਾਬਾ’ ਦੇ ਮਾਲਿਕ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼

ਨਵੀਂ ਦਿੱਲੀ, 18 ਜੂਨ – ‘ਬਾਬਾ ਕਾ ਢਾਬਾ’ ਦੇ ਮਾਲਿਕ 80 ਸਾਲਾਂ ਕਾਂਤਾ ਪ੍ਰਸਾਦ ਨੇ ਬੀਤੀ ਰਾਤ ਸ਼ਰਾਬ ਪੀ ਕੇ ਅਤੇ ਨੀਂਦ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ।ਜਿਸ ਨੂੰ ਸਫਦਰਗੰਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਾਂਤਾ ਪ੍ਰਸਾਦ ਜੋ ਕਿ ਆਪਣੀ ਪਤਨੀ ਨਾਲ ਇੱਕ ਢਾਬਾ ਚਲਾਉਂਦੇ ਸਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ ਵਿਚ ਆਏ ਸਨ। ਲੋਕਾਂ ਨੇ ਕਾਂਤਾ ਪ੍ਰਸਾਦ ਦੀ ਕਾਫੀ ਮਦਦ ਕੀਤੀ ਸੀ ਜਿਸ ਦੇ ਚੱਲਦਿਆ ਉਨ੍ਹਾਂ ਨੇ ਇੱਕ ਰੈਸਟੋਰੈਂਟ ਖੋਲਿ੍ਹਆ ਸੀ ਪਰੰਤੂ 4 ਮਹੀਨੇ ਪਹਿਲਾ ਰੈਸਟੋਰੈਂਟ ਨੂੰ ਬੰਦ ਕਰਨਾ ਪਿਆ ਸੀ ਜਿਸ ਕਰਕੇ ਉਨ੍ਹਾਂ ਨੇ ਫਿਰ ਤੋਂ ਆਪਣੇ ਪੁਰਾਣਾ ਢਾਬਾ ਖੋਲ੍ਹ ਲਿਆ ਸੀ ਤੇ ਉਹ ਪਿਛਲੇ ਕੁੱਝ ਸਮੇਂ ਤੋਂ ਪ੍ਰੇਸ਼ਾਨ ਸਨ।

Leave a Reply

Your email address will not be published. Required fields are marked *