ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ‘ਤੇ ਨੈਸ਼ਨਲ ਹਾਈਵੇ ਨੰਬਰ 754 ’ਤੇ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੇਜ਼ ਰਫ਼ਤਾਰ ਕਾਰ ਟਾਇਰ ਫਟਣ ਕਾਰਨ ਕਾਰ ਇੱਕ ਡਾਕਟਰ ਦੇ ਘਰ ’ਚ ਜਾ ਵੜੀ। ਜਾਣਕਾਰੀ ਮੁਤਾਬਕ ਬਠਿੰਡਾ ਦੇ ਪਰਗਮਾ ਹਸਪਤਾਲ ਵਿੱਚ ਬਤੌਰ ਡਾਕਟਰ ਸੇਵਾਵਾਂ ਦੇਣ ਵਾਲੇ ਘੁਬਾਇਆ ਦੇ ਇੱਕ ਡਾਕਟਰ ਦੀ ਕਾਰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦ ਉਹ ਜਲਾਲਾਬਾਦ ਤੋਂ ਬਠਿੰਡਾ ਜਾ ਰਿਹਾ ਸੀ ਤਾਂ ਪਿੰਡ ਫਾਲੀਆਂ ਵਾਲਾ ਨਜ਼ਦੀਕ ਅਚਾਨਕ ਕਾਰ ਦਾ ਟਾਇਰ ਫੱਟ ਗਿਆ। ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਇਸੇ ਦੌਰਾਨ ਕਾਰ ਪਹਿਲਾਂ ਇੱਕ ਦਰਖਤ ਵਿੱਚ ਟਕਰਾਈ ਅਤੇ ਬਾਅਦ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਗਈ। ਜਿਸ ਦੇ ਨਾਲ ਘਰ ਦਾ ਗੇਟ ਟੁੱਟ ਗਿਆ ਅਤੇ ਕਾਰ ਦਾ ਵੀ ਵੱਡਾ ਨੁਕਸਾਨ ਹੋ ਗਿਆ। ਗਨੀਮਤ ਰਹੀ ਕਿ ਇਸ ਦੌਰਾਨ ਏਅਰ ਬੈਗ ਖੁਲਣ ਕਾਰਨ ਡਾਕਟਰ ਦੀ ਜਾਨ ਬਚ ਗਈ। ਕਾਰ ਦੇ ਵਿੱਚ ਡਾਕਟਰ ਇਕੱਲਾ ਹੀ ਸਵਾਰ ਸੀ।