ਨਵਾਂਸ਼ਹਿਰ ਦੇ ਪਿੰਡ ਜਾਡਲਾ ਨੇੜੇ ਨੈਸ਼ਨਲ ਹਾਈਵੇ ‘ਤੇ ਜੈਪੁਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ਦੇ ਸਮੇਂ ਬੱਸ ‘ਚ 25 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ‘ਚੋਂ 20 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਐਸਐਸਐਫ ਦੀ ਟੀਮ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਇਹ ਬੱਸ ਰਾਮ ਦਲਾਲ ਹਰੀ ਦਾਸ ਟਰਾਂਸਪੋਰਟ ਦੀ ਦੱਸੀ ਜਾਂਦੀ ਹੈ। ਬੱਸ ਦੇ ਕੰਡਕਟਰ ਅਨੁਸਾਰ ਬੱਸ ਜੈਪੁਰ ਤੋਂ ਜੰਮੂ ਜਾ ਰਹੀ ਸੀ ਕਿ ਪਿੰਡ ਜਾਡਲਾ ਦੀ ਲਿੰਕ ਸੜਕ ਤੋਂ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਬੱਸ ਵਿੱਚ 20 ਤੋਂ 25 ਯਾਤਰੀ ਸਵਾਰ ਸਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।