ਮੋਗਾ ਤੇ ਲੁਹਾਰਾ ਨਹਿਰ ਕੋਲ ਵਾਪਰਿਆ ਹਾਦਸਾ। ਬਾਬਾ ਦਾਮੂ ਸ਼ਾਹ ਲੁਹਾਰਾ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਗੱਡੀ ਦਾ ਟਾਇਰ ਫਟਿਆ। ਟਾਇਰ ਫੱਟਣ ਕਾਰਨ ਗੱਡੀ ਨਹਿਰ ਕਿਨਾਰੇ ਦਰਖਤਾਂ ਦੇ ਵਿੱਚ ਜਾ ਵੱਜੀ। ਪਿੱਛੋਂ ਆ ਰਹੀ ਫੋਰਚੂਨਰ esteem ਗੱਡੀ ਦੇ ਉਪਰ ਚੜ ਗਈ । ਮਿਲੀ ਜਾਣਕਾਰੀ ਅਨੁਸਾਰ ਫੋਰਚੂਨਰ ਚਾਲਕ ਵਿਆਹ ਸਮਾਗਮ ਵਿੱਚ ਜਾ ਰਹੇ ਸੀ ਦੋਨੋਂ ਗੱਡੀ ਚਾਲਕਾਂ ਨੂੰ ਮਮੂਲੀ ਸੱਟਾਂ ਲੱਗੀਆਂ ਹਨ। ਗਨੀਮਤ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।