ਤੁਹਾਨੂੰ ਯਾਦ ਹੋਵੇਗਾ ਕਿ ਭਾਰਤ ਵਿਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਨੂੰ ਬਤੌਰ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਉਨ੍ਹਾਂ ਦਾ ਜਨਮ ਦਿਨ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਅਤੇ ਕਿਸਾਨ ਦਿਵਸ ਦੀਆਂ ਦੇਸ਼ ਵਾਸੀਆਂ ਲੱਖ -ਲੱਖ ਮੁਬਾਰਕਾਂ । ਭਾਵੇਂ ਅੱਜ ਅਸੀਂ ਕਿਸਾਨ ਦਿਵਸ ਮਨਾ ਰਹੇ ਹਾਂ ਪਰ ਸਾਨੂੰ ਮੌਜੂਦ ਸਥਿਤੀ ’ਤੇ ਝਾਤ ਮਾਰਨੀ ਪਵੇਗੀ ਕਿ ਅੱਜ ਦੇਸ਼ ਵਿਚ ਕਿਸਾਨ ਦੀ ਕੀ ਸਥਿਤੀ ਹੈ ? ਕੀ ਆਜ਼ਾਦੀ ਤੋਂ ਬਾਅਦ ਕਿਸਾਨ ਦੀ ਹਾਲਤ ਸੁਧਾਰੀ ਜੇ ਨਹੀਂ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੈ ? ਆਜ਼ਾਦੀ 77 ਸਾਲ ਬਾਅਦ ਵੀ ਜੇਕਰ ਦੇਸ਼ ਦਾ ਕਿਸਾਨ ਆਪਣੀ ਬਾਜਵ ਮੰਗਾਂ ਲਈ ਠੰਢੀਆਂ ਸੜਕਾਂ ’ਤੇ ਬੈਠ ਕੇ ਠੁਰ ਠੁਰ ਕਰ ਰਿਹਾ ਹੈ ਤਾਂਸ਼ਪਸਟ ਹੈ ਕਿ ਕਿਸਾਨ ਦੀ ਮਾਲੀ ਹਾਲਤ ਅੱਜ ਵੀ ਪਤਲੀ ਹੈ। ਹੁਣ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਕਿਸਾਨਾਂ ਦੇ ਹੱਕਾਂ ’ਤੇ ਮੰਗਾਂ ਲਈ ਪਿਛਲੇ 28 ਦਿਨਾਂ ਤੋਂ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਭੁੱਖ ਹੜਤਾਲ ’ਤੇ ਬੈਠੇ ਹਨ। ਭਾਵੇਂ ਉਨ੍ਹਾਂ ਦੀ ਸਿਹਤ ਨਾਜ਼ੁਕ ਚੱਲ ਰਹੀ ਹੈ। ਕਿਸਾਨ ਫ਼ਸਲਾਂ ਦੀ MSP ਨੂੰ ਲੈ ਕੇ ਖਨੌਰੀ ਤੇ ਸ਼ੰਭੂ ਬਾਰਡਰ ’ਤੇ 13 ਫਰਵਰੀ 2024 ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰ ਕਿਸਾਨਾਂ ਦੀ ਇੱਕ ਨਹੀਂ ਸੁਣੀ ਜਾ ਰਹੀ। ਕੇਂਦਰ ਸਰਕਾਰ ਪਹਿਲੇ ਧਰਨੇ ਦੌਰਾਨ MSP ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਸ ਨੂੰ ਲਾਗੂ ਨਹੀਂ ਕਰ ਸਕੀ। ਡੱਲੇਵਾਲ ਵਲੋਂ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਮਨਾਉਣ ਲਈ ਮਰਨ ਵਰਤ ’ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ (ਗ਼ੈਰ ਰਾਜਨੀਤਿਕ ) ਵਲੋਂ 6 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਲਈ ਮਰਜੀਵੜਿਆਂ ਦਾ 101 ਜੱਥਾ ਸ਼ਾਂਤਮਈ ਤਰੀਕੇ ਨਾਲ ਭੇਜਿਆ ਜਾ ਰਿਹਾ ਸੀ। ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵੱਧਣ ਨਹੀਂ ਦਿੱਤਾ ਅਤੇ ਹੰਝੂ ਗੈਸ ਦੇ ਗੋਲ਼ਿਆ ਨਾਲ ਜੱਥੇ ਨੂੰ ਵਾਪਸ ਮੁੜਨ ਲਈ ਮਜ਼ਬੂਰ ਕਰ ਦਿੱਤਾ ਸੀ। ਅੱਜ ਕਿਸਾਨ ਦਿਵਸ ਨੂੰ ਮਨਾਉਣ ਤਾਂ ਹੀ ਲਾਹੇੇਵੰਦ ਹੋਵੇਗਾ ਜੇਕਰ ਸਰਕਾਰਾਂ ਕਿਸਾਨਾਂ ਦੀਆਂ ਸਾਰੀਆਂ ਬਾਜਵ ਮੰਗਾਂ ਮੰਨ ਕੇ ਸਨਮਾਨ ਸਹਿਤ ਘਰ ਭੇਜ ਦੇਵੇ ਤੇ ਨਹੀਂ ਤਾਂ ਕਿਸਾਨ ਦਿਵਸ ਦਾ ਕਾਗਜ਼ੀ ਹੀ ਰਹਿ ਜਾਵੇਗਾ।