ਪੰਜਾਬ ਪੁਲਿਸ ਦੇ ਏਐਸਆਈ ਨੇ ਲੰਡਾ ਗੈਂਗ ਕੋਲ ਆਪਣੀ ਸਰਵਿਸ ਰਿਵਾਲਵਰ ਰੱਖੀ। ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਪਿਸਤੌਲ ਗਿਰਵੀ ਰੱਖੀ। ਅਧਿਕਾਰੀਆਂ ਨੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਐਸਆਈ ਵੱਲੋਂ ਨਸ਼ੇ ਦੀ ਪੂਰਤੀ ਲਈ ਲੰਡਾ ਗੈਂਗ ਦੇ ਗੁਰਗੇ ਕੋਲ 10 ਹਜ਼ਾਰ ਵਿੱਚ ਆਪਣੀ ਸਰਵਿਸ ਰਿਵਾਲਵਰ ਗਿਰਵੀ ਰੱਖੀ ਹੋਈ ਸੀ। ਦੱਸ ਦਈਏ ਕਿ ਵਿਦੇਸ਼ ਵਿੱਚ ਬੈਠਕ ਗੈਂਗਸਟਰ ਲਖਬੀਰ ਸਿੰਘ ਲੰਡਾ ਗਰੁੱਪ ਦੇ ਫਿਰੌਤੀ ਮੰਗ ਕੇ ਗੋਲੀ ਚਲਾਉਣ ਵਾਲੇ ਤਿੰਨ ਸਾਥੀਆਂ ਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਖਿਲਾਫ ਮੁਕਦਮਾ ਨੰਬਰ 107 ਦਰਜ ਕਰਕੇ ਵੱਖ-ਵੱਖ ਧਰਾਵਾਂ ਤਹਿਤ ਕਾਰਵਾਈ ਕੀਤੀ ਗਈ ਸੀ। ਜਿਸ ਵਿੱਚ ਮੁਲਜ਼ਮਾਂ ਦੀ ਪਹਿਚਾਣ ਯਾਦਵਿੰਦਰ ਸਿੰਘ ਉਰਫ, ਕੁਲਦੀਪ ਸਿੰਘ ਉਰਫ ਪ੍ਰਭਜੀਤ ਸਿੰਘ ਅਤੇ ਪੰਜਾਬ ਪੁਲਿਸ ਦੇ ਸਰਿਹਾਲੀ ਥਾਣਾ ਵਿੱਚ ਤੈਨਾਤ ਏਐਸਆਈ ਪਵਨਦੀਪ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਸਰਿਹਾਲੀ ਕਲਾ ਨੂੰ ਇਸ ਮੁਕਦਮੇ ਵਿੱਚ ਨਾਮਜਦ ਕਰਕੇ ਉਸ ਦੇ ਬਣਦੀ ਕਾਰਵਾਈ ਕੀਤੀ ਗਈ ਹੈ।