ਫ਼ਗਵਾੜਾ ਤੋਂ ਜਨਮਦਿਨ ਦੀ ਪਾਰਟੀ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ ਗੁਰਾਇਆ ਨੇੜੇ ਡਿਵਾਈਡਰ ਟੱਪ ਕੇ ਦੂਸਰੀ ਸਾਈਡ ਤੋਂ ਆ ਰਹੀ ਕਾਰ ਨਾਲ ਜਾ ਟਕਰਾਈ ਇਸ ਹਾਦਸੇ ਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਤੀਸਰਾ ਨੌਜਵਾਨ ਜਖਮੀ ਹੋ ਗਿਆ ਹੈ ਜਿਸਨੂੰ ਹਸਪਤਾਲ ਚ ਪੁਲਿਸ ਨੇ ਦਾਖਲ ਕਰਵਾਈਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਦੀ ਟੀਮ ਦੇ ਏ ਐਸ ਆਈ ਜਸਵਿੰਦਰ ਸਿੰਘ ਤੇ ਸਰਬਜੀਤ ਸਿੰਘ ਨੇ ਦੱਸਿਆ ਰਾਤ 12 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਜਿਸ ਚ ਮਰਨ ਵਾਲੇ ਨੌਜਵਾਨਾਂ ਵਿੱਚ ਇੱਕ ਨੌਜਵਾਨ ਫਿਲੌਰ ਦੇ ਪਿੰਡ ਮਹਿਸਮਪੁਰ ਦਾ ਰਹਿਣ ਵਾਲਾ ਜਿਸਦੀ ਸ਼ਨਾਖਤ 23 ਸਾਲਾ ਪੰਕਜ ਵਜੋਂ ਹੋਈ ਜਦਕਿ ਦੂਸਰਾ ਨੌਜਵਾਨ ਦੀਪਕ ਬੱਗਾ ਜਲੰਧਰ ਦਾ ਰਹਿਣ ਵਾਲਾ ਜੋ ਟੈਕਸੀ ਡਰਾਈਵਰ ਸੀ ਜਿਸਦੀ ਆਪਣੀ ਕਾਰ ਸੀ ਜੋ ਲੁਧਿਆਣਾ ਤੋਂ ਜਲੰਧਰ ਵਾਪਸ ਪਰਤ ਰਿਹਾ ਸੀ। ਪੁਲਿਸ ਵਲੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।