ਕੀਰਤਪੁਰ ਸਾਹਿਬ- ਉਡਣਾ ਸਿੱਖ (ਫਲਾਇੰਗ ਸਿੱਖ)ਮਿਲਖਾ ਸਿੰਘਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਦੀ ਯਾਤਰਾ ਪੂਰੀ ਕਰ ਅਲਵਿਦਾ ਕਹਿ ਗਏ ਸਨਜਿਥੇ ਦੇਸ਼ ਦੇ ਨਾਲ ਨਾਲ ਵਿਦੇਸ਼ ਵਿਚ ਵੀ ਸ਼ੋਕ ਦੀ ਲਹਿਰ ਪੈਦਾ ਹੋ ਗਈ ਸੀ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਦੇਸ਼ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ ਅੱਜ ਉਨ੍ਹਾਂਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਵਿਚ ਗੋਲਫ ਖਿਲਾੜੀ ਪੁੱਤਰ ਜੀਵ ਮਿਲਖਾ ਸਿੰਘ ਉਨ੍ਹਾਂ ਦੀਆ ਦੋ ਪੁਤਰੀਆਂ ਦੇ ਨਾਲ ਹੋਰ ਪਰਿਵਾਰਿਕ ਮੈਂਬਰ ਉਨ੍ਹਾਂ ਦੀਆ ਅਸਥੀਆਂ ਲੈਕੇ ਗੁਰੂਦਵਾਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਪਹੁੰਚੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਮਿਲਖਾ ਸਿੰਘ (ਜਨਮ 20 ਨਵੰਬਰ, 1929 ) ਜੋ ਕੇ ਉਡਣਾ ਸਿੱਖ (ਫਲਾਇੰਗ ਸਿੱਖ) ਕਰ ਕੇ ਵੀ ਜਾਣੇ ਜਾਂਦੇ ਹਨ, ਇੱਕ ਭਾਰਤੀ ਦੌੜਾਕ ਹਨ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦੇ ਅਜਿਹੇ ਇੱਕਲੇ ਅਥਲੀਟ ਸਨ ਜਿਹਨਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ “ਪਦਮ ਸ੍ਰੀ” ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ। ਪਰਿਵਾਰਕ ਮੈਂਬਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਮਨਾ ਕਰਦਿਆਂ ਕਿਹਾ ਕਿ ਉਹ ਬਹੁਤ ਦੁਖੀ ਹਨ ਅਤੇ ਕੋਈ ਗੱਲਬਾਤ ਨਹੀਂ ਕਰ ਸਕਦੇ