ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਬਣਾਉਣ ਦਾ ਸਭ ਨੂੰ ਹੱਕ ਹੈ ਪਰ ਪਾਰਟੀ ਦਾ ਏਜੰਡਾ ਕੀ ਹੈ ਤੇ ਲੋਕ ਉਸ ਏਜੰਡੇ ਨੂੰ ਪਸੰਦ ਕਰਦੇ ਹਨ ਜਾਂ ਨਹੀਂ ਉਹ ਲੋਕਾਂ ਦੀ ਮਰਜ਼ੀ ਹੈ। ਪੰਜਾਬ ਦੀ ਧਰਤੀ ‘ਤੇ ਸਭ ਕੁਝ ਉੱਗ ਸਕਦਾ ਪਰ ਨਫ਼ਰਤ ਦੇ ਬੀਜ ਨਹੀਂ ਉੱਗਣਗੇ।