ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਤੇ ਕਸਬਾ ਨਿਹਾਲ ਸਿੰਘ ਵਾਲਾ ’ਚ ਲੁਟੇਰਿਆਂ ਦੇ ਇੱਕ ਗਿਰੋਹ ਨੇ ਪੈਟਰੋਲ ਪੰਪਾਂ ਨੂੰ ਲੁੱਟਿਆ ਅਤੇ ਭੰਨਤੋੜ ਕੀਤੀ ਸੀ, ਜਿਸ ਦੇ ਸਬੰਧ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗਰੋਹ ਦੇ 4 ਆਰੋਪੀਆਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਮੁਲਜ਼ਮਾਂ ਕੋਲੋਂ 2 ਐਲਈਡੀ, 2 ਮੋਟਰਸਾਈਕਲ ਅਤੇ ਇੱਕ ਸੇਫ ਜ਼ਬਤ ਕੀਤੀ ਗਈ ਹੈ। ਉਨ੍ਹਾਂ ਵਿਰੁੱਧ ਪਹਿਲਾਂ ਵੀ ਮਾਮਲੇ ਦਰਜ ਹਨ। ਜਾਣਕਾਰੀ ਦਿੰਦੇ ਹੋਏ ਐਸਐਸਪੀ ਅਜੈ ਗਾਂਧੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ’ਚ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਕਸਬਿਆਂ ’ਚ ਪੈਟਰੋਲ ਪੰਪਾਂ ਦੀ ਭੰਨਤੋੜ ਕੀਤੀ ਗਈ, ਕਰਮਚਾਰੀਆਂ ਦੀ ਕੁੱਟਮਾਰ ਕੀਤੀ ਗਈ ਅਤੇ ਵੱਖ-ਵੱਖ ਪੈਟਰੋਲ ਪੰਪਾਂ ਤੋਂ ਨਕਦੀ ਲੁੱਟੀ ਗਈ। ਕਾਰਵਾਈ ਕਰਦੇ ਹੋਏ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਚਾਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ 2 ਐਲਈਡੀ, 2 ਮੋਟਰਸਾਈਕਲ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਸਾਗਰ, ਹਰਮੇਸ਼, ਦੀਪਕ ਵਜੋਂ ਹੋਈ ਹੈ। ਇਨ੍ਹਾਂ ਵਿਰੁੱਧ ਪਹਿਲਾਂ ਹੀ 14 ਮਾਮਲੇ ਦਰਜ ਹਨ। ਹਰਮੇਸ਼ ਵਿਰੁੱਧ 5 ਮਾਮਲੇ ਦਰਜ ਹਨ ਅਤੇ ਦੀਪਕ ’ਤੇ 4 ਕੇਸ ਦਰਜ ਹਨ, ਤਿੰਨੋਂ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ।