PRTC ਦੀ ਬੱਸ ਰਾਹੀਂ ਸੰਘੇੜੇ ਤੋਂ ਨਾਭਾ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ ਧੂਰੀ ਨੇੜੇ ਪਿੰਡ ਚਾਂਗਲੀ ਦੇ ਮੋੜ ਤੇ ਬੱਸ ਦੀ ਬਾਰੀ ’ਚੋਂ ਇਕ 30 ਸਾਲਾ ਔਰਤ ਅਤੇ ਉਸਦੀ ਬੇਟੀ ਸੜਕ ’ਤੇ ਡਿੱਗ ਪਏ ਜਿਸ ’ਚ ਔਰਤ ਦੀ ਮੌਤ ਹੋ ਗਈ ਅਤੇ ਬੇਟੀ ਜ਼ਖ਼ਮੀ ਹੋ ਗਈ ਹੈ। ਜਿਸ ਨੂੰ ਧੂਰੀ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਦੇ ਪਤੀ ਨੇ ਦਸਿਆ ਅੱਜ ਸਵੇਰੇ ਆਪਣੇ ਪਰਿਵਾਰ ਨਾਲ ਨਾਭੇ ਜਾ ਰਹੇ ਸੀ ਅਤੇ PRTC ਬੱਸ ਦੇ ਡਰਾਈਵਰ ਨੇ ਪਿੰਡ ਚਾਂਗਲੀ ਵਾਲੇ ਮੋੜ ਤੋਂ ਬੱਸ ਨੂੰ ਤੇਜੀ ਨਾਲ ਮੋੜ ਦਿੱਤਾ, ਬੱਸ ਦੀ ਤਾਕੀ ਖੁੱਲੀ ਹੋਣ ਕਰ ਕੇ ਮੇਰੀ ਪਤਨੀ ਹਿਨਾ ਅਤੇ ਬੇਟੀ ਸੜਕ ’ਤੇ ਢਿੱਗ ਗਏ। ਜਿਨਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪਤਨੀ ਦੀ ਮੌਤ ਹੋ ਗਈ। ਉਸਨੇ ਬਸ ਡਰਾਈਵਰ ਤੇ ਅਣਗਹਿਲੀ ਨਾਲ ਬੱਸ ਚਲਾਉਣ ਦੇ ਇਲਜ਼ਾਮ ਲਾਏ ਹਨ। ਘਟਨਾ ਸਬੰਧੀ ਬੱਸ ਦੇ ਕੰਡਕਟਰ ਨੇ ਕਿਹਾ ਕਿ ਮੈਂ ਬੱਸ ’ਚ ਟਿਕਟਾਂ ਕੱਟ ਰਿਹਾ ਸੀ ਪਰ ਧੁੰਦ ਹੋਣ ਕਰ ਕੇ ਬੱਸ ਹੌਲੀ ਸੀ। ਕੰਡਕਟਰ ਨੇ ਕਿਹਾ ਲੜਕੀ ਦੀ ਮਾਂ ਆਪਣੀ ਬੱਚੀ ਨੂੰ ਉਲਟੀ ਕਰਵਾ ਰਹੀ ਸੀ ਤਦ ਇਹ ਹਾਦਸਾ ਵਾਪਰਿਆ ਹੈ। ਕੰਡਕਟਰ ਨੇ ਬੱਸ ਤੇਜ਼ੀ ਨਾਲ ਚਲਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਇਸ ਸਬੰਧੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਕੋਲ ਸਵੇਰੇ ਦੋ ਮਰੀਜ਼ ਆਏ ਸਨ ਜਿਨਾਂ ’ਚੋਂ ਔਰਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇੱਕ ਬੱਚੀ ਸੀ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸੀ ਅਤੇ ਉਹ ਹੁਣ ਠੀਕ ਹੈ।