ਅੰਮ੍ਰਿਤਸਰ, 21 ਜੂਨ – ਅੰਮ੍ਰਿਤਸਰ ਦੇ ਬੱਚੀਵਿੰਡ ਵਿਖੇ ਨਸ਼ਿਆ ਦੇ ਆਦੀ ਪੁੱਤਰ ਨੇ ਮਾਮੂਲੀ ਜਿਹੀ ਤਕਰਾਰ ਹੋਣ ਤੋਂ ਬਾਅਦ ਆਪਣੇ ਪਿਓ ਦਾ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਨਸ਼ਿਆ ਦਾ ਆਦੀ ਸੀ ਤੇ ਉਸ ਦਾ ਪਿਤਾ ਸੁਖਚੈਨ ਸਿੰਘ ਉਸ ਨੂੰ ਨਸ਼ਿਆ ਤੋਂ ਰੋਕਦਾ ਸੀ ਤੇ ਇਸ ਨੂੰ ਲੈ ਕੇ ਬੀਤੀ ਰਾਤ ਦੋਵਾਂ ਵਿਚ ਤਕਰਾਰ ਹੋ ਗਈ।ਵਾਰਦਾਤ ਤੋਂ ਬਾਅਦ ਜਸਵਿੰਦਰ ਮੌਕੇ ਤੋਂ ਫਰਾਰ ਹੋ ਗਿਆ।