ਸ਼ੰਭੂ ਬਾਰਡਰ ਦੇ ਨੇੜੇ ਦੀ ਖੋਲ੍ਹ ਦਿੱਤੀ ਸੜਕ, ਹੁਣ ਦਿੱਲੀ ਤੋਂ ਪੰਜਾਬ ਜਾਣ ਵਾਲਿਆਂ ਲਈ ਨੂੰ ਅੰਬਾਲਾ ਜਾਣ ਦੀ ਨਹੀਂ ਲੋੜ

ਦਿੱਲੀ ਤੋਂ ਪੰਜਾਬ ਆਉਣ ਵਾਲੇ ਤੇ ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਲਈ ਅਹਿਮ ਖਬਰ ਹੈ। ਹੁਣ ਉਨ੍ਹਾਂ ਦੀ ਖੱਜਲ ਖੁਆਰੀ ਖਤਮ ਹੋ ਗਈ ਹੈ। ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਨੂੰ ਹੁਣ ਅੰਬਾਲਾ ਜਾਣ ਦੀ ਲੋੜ ਨਹੀਂ ਕਿਉਂਕਿ ਸ਼ੰਭੂ ਬਾਰਡਰ ਦੇ ਨੇੜੇ ਦੀ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ। ਹਰਿਆਣਾ ਤੇ ਪੰਜਾਬ ਤੋਂ ਦਿੱਲੀ ਜਾਣ ਵਾਲੀ ਸੜਕ ਨੂੰ ਸ਼ੰਭੂ ਬਾਰਡਰ ਨੂੰ ਟੋਲ ਗੇਟ ਤੋਂ 100 ਮੀਟਰ ਦੀ ਦੂਰੀ ‘ਤੇ ਖੋਲ੍ਹ ਦਿੱਤਾ ਗਿਆ ਹੈ.ਹੁਣ ਡਰਾਈਵਰਾਂ ਨੂੰ ਪੰਜਾਬ ਜਾਣ ਲਈ ਅੰਬਾਲਾ ਨਹੀਂ ਜਾਣਾ ਪਵੇਗਾ। ਤੁਸੀਂ ਟੋਲ ਗੇਟ ਤੋਂ ਸਿਰਫ 100 ਮੀਟਰ ਦੀ ਦੂਰੀ ਉਤੇ ਹਾਈਵੇ 152D ਦੀ ਵਰਤੋਂ ਕਰ ਸਕਦੇ ਹੋ। ਪ੍ਰਸ਼ਾਸਨ ਦੇ ਹੁਕਮਾਂ ਉਤੇ ਬੈਰੀਕੇਡ ਹਟਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਕਾਰਨ ਸ਼ੰਭੂ ਬਾਰਡਰ ਪਿਛਲੇ ਇਕ ਸਾਲ ਤੋਂ ਬੰਦ ਸੀ ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਇਹ ਖੱਜਲ-ਖੁਆਰੀ ਖਤਮ ਹੋ ਗਈ ਹੈ ਤੇ ਸ਼ੰਭੂ ਬਾਰਡਰ ਦੀ ਨੇੜੇ ਦੀ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਕਰਕੇ ਅੰਬਾਲਾ, ਹਰਿਆਣਾ ਸ਼ਹਿਰ ਤੇ ਉਨ੍ਹਾਂ ਦੇ ਵਪਾਰ ਵੀ ਕਾਫੀ ਪ੍ਰਭਾਵਿਤ ਹੋ ਰਹੇ ਹਨ ਪਰ ਹੁਣ ਸ਼ੰਭੂ ਬਾਰਡਰ ਦੀ ਸੜਕ ਖੁੱਲ੍ਹਣ ਕਰਕੇ ਲੋਕਾਂ ਨੂੰ ਵੀ ਸੁੱਖ ਦਾ ਸਾਹ ਮਿਲਿਆ ਹੈ। ਰੋਡਵੇਜ਼ ਨੂੰ ਵੀ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਡਰਾਈਵਰਾਂ ਨੂੰ ਵੀ ਡੀਜ਼ਲ ਜ਼ਿਆਦਾ ਖਰਚ ਕਰਨਾ ਪੈਂਦਾ ਸੀ ਤੇ ਸਮਾਂ ਵੀ ਜ਼ਿਆਦਾ ਲੱਗਦਾ ਸੀ। ਸੜਕ ਖੁੱਲ੍ਹਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋਣਗੀਆਂ।

Leave a Reply

Your email address will not be published. Required fields are marked *