ਫਗਵਾੜਾ, 22 ਜੂਨ (ਰਮਨਦੀਪ) ਮੰਗਲਵਾਰ ਦੀ ਦੁਪਹਿਰ ਡਾ. ਅੰਬੇਡਕਰ ਚੌਂਕ ਹਦੀਆਬਾਦ ਫਗਵਾੜਾ ਵਿਖੇ ਇੱਕ ਘਰ ਵਿਚ ਨੌਜਵਾਨ ਨੇ ਭੇਦਭਰੇ ਹਾਲਾਤਾਂ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮੁਖਲੀਆਣਾ ਥਾਣਾ ਮੇਹਟੀਆਣਾ ਵਜੋ ਹੋਈ ਹੈ।ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਆਪਣੀ ਮਾਸੀ ਦੇ ਘਰ ਹਦੀਆਬਾਦ ਰਹਿਣ ਆਇਆ ਹੋਇਆ ਸੀ ਜੋ ਕਿ ਕਿਸੇ ਬਿਮਾਰੀ ਨਾਲ ਜੂਝ ਰਿਹਾ ਸੀ ਤੇ ਇਸ ਕਰਕੇ ਉਹ ਮਾਨਸਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆ ਉਸ ਨੇ ਅੱਜ ਦੁਪਹਿਰ ਘਰ ਵਿਚ ਹੀ ਭੇਦਭਰੇ ਹਾਲਾਤਾਂ ਵਿਚ ਫਾਹਾ ਲੈ ਲਿਆ।