ਨਵੀਂ ਦਿੱਲੀ, 23 ਜੂਨ – ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਭਾਰਤ ਸਰਕਾਰ ਵੱਲੋਂ ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਵੈਕਸੀਨ ਦੀਆਂ 29.68 ਕਰੋੜ ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।1.92 ਕਰੋੜ ਖੁਰਾਕਾਂ ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਉਪਲਬਧ ਹਨ। ਅਗਲੇ 3 ਦਿਨਾਂ ‘ਚ ਉਨ੍ਹਾਂ ਨੂੰ 39,07,310 ਤੋਂ ਵੱਧ ਖੁਰਾਕਾਂ ਮਿਲਣੀਆਂ ਹਨ।