ਫਗਵਾੜਾ, 24 ਜੂਨ (ਐੱਚ.ਐੱਸ.ਰਾਣਾ) ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਵੀਰਵਾਰ ਦੀ ਸਵੇਰ ਹੋਈ ਬਰਸਾਤ ਦੇ ਨਾਲ ਨਾਲ ਚੱਲੀਆਂ ਤੇਜ ਹਵਾਵਾਂ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਕਾਫੀ ਹੱਦ ਤੱਕ ਨਿਜਾਤ ਦਿਵਾਈ ਹੈ।ਖੇਤੀਬਾੜੀ ਮਾਹਿਰਾਂ ਮੁਤਾਬਿਕ ਇਹ ਬਰਸਾਤ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਹੈ। ਓਧਰ ਪਿੰਡਾਂ ਵਿਚ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਗੁਲ ਹੋ ਗਈ ਹੈ।