ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਨਸ਼ਾ ਤਸਕਰ ਧਰਮਿੰਦਰ ਸਿੰਘ ਉਰਫ਼ ਸੋਨੂੰ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਮੁਲਜ਼ਮ ਕੋਲੋਂ ਹੈਰੋਇਨ ਦੀ ਹੋਰ ਬਰਾਮਦਗੀ ਲਈ ਮਜੀਠਾ ਲੈ ਕੇ ਆਈ ਸੀ। ਮੁਲ਼ਜ਼ਮ ਨੇ ਪੁਲਿਸ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਕਾਰਵਾਈ ਦੌਰਾਨ ਸੋਨੂੰ ਜ਼ਖਮੀ ਹੋ ਗਿਆ। ਦੱਸ ਦੇਈਏ ਬੀਤੇ ਦਿਨੀਂ ਧਰਮਿੰਦਰ ਸਿੰਘ ਉਰਫ਼ ਸੋਨੂੰ ਤੋਂ 8 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਜਿਸ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪ੍ਰੈਸ ਵਾਰਤਾ ਵੀ ਕੀਤੀ ਗਈ। ਪੁਲਿਸ ਦੀ ਜਾਂਚ ਦੌਰਾਨ ਉਸ ਨੇ ਹੋਰ ਹੈਰੋਇਨ ਦੀ ਗੱਲ ਕਹੀ ਸੀ ਜਿਸ ਕਰਕੇ ਪੁਲਿਸ ਹੋਰ ਖੇਪ ਦੀ ਬਰਾਮਦੀ ਲਈ ਲੈ ਕੇ ਆਈ ਸੀ ਇਸ ਦੌਰਾਨ ਮੁਲਜਮ ਨੇ ਭੱਜਣ ਦੀ ਕੀਤੀ ਅਤੇ ਪੁਲਿਸ ਦੀ ਫਾਇਰਿੰਗ ਦੌਰਾਨ ਜ਼ਖ਼ਮੀ ਹੋ ਗਿਆ।