ਬੀਤੇ ਦਿਨੀਂ ਸੂਬੇ ਸਰਕਾਰ ਵਲੋਂ ਕਿਸਾਨੀ ਮੋਰਚੇ ’ਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਾਰਵਾਈ ਤੋਂ ਬਾਅਦ ਅੱਜ 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ ਖੁੱਲ੍ਹਿਆ ਗਿਆ ਹੈ। ਇੱਕ ਪਾਸੇ ਵਾਲੀ ਸੜਕ ’ਤੇ ਹੋਈ ਆਵਾਜਾਈ ਸ਼ੁਰੂ ਹੋ ਗਈ ਹੈ। ਇਥੇ ਅੰਬਾਲਾ ਤੋਂ ਰਾਜਪੁਰਾ ਆਉਣ ਵਾਲੀ ਲੇਨ ਖੋਲ੍ਹੀ ਗਈ ਹੈ। ਇਸ ਸਬੰਧੀ DIG ਹਰਮਨਬੀਰ ਗਿੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼ੰਭੂ ਬੈਰੀਅਰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।