ਖਨੌਰੀ ਬਾਰਡਰ ਉੱਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਖਨੌਰੀ ਬਾਰਡਰ ‘ਤੇ ਜੰਗੀ ਪੱਧਰ ‘ਤੇ ਰਸਤਾ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਨੇ ਟਰੈਕਟਰ-ਟਰਾਲੀਆਂ ਲਈ ਇਕ ਵੇਅਰ ਹਾਊਸ ਬਣਾਇਆ ਹੈ ਉਥੇ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਰੈਕਟਰ ਲੈਣ ਲਈ ਕਿਸਾਨ ਕਾਗਜ ਦਿਖਾ ਕੇ ਲੈ ਕੇ ਜਾ ਸਕਦਾ ਹੈ। ਉਥੇ ਹੀ ਟਰਾਲੀ ਦਾ ਕੋਈ ਕਾਗਜ ਨਹੀ ਹੁੰਦਾ ਹੈ ਉਹ ਆਪਣਾ ਕੋਈ ਵੀ ਆਈਡੀ ਕਾਰਡ ਅਤੇ ਦੋ ਗਵਾਹ ਦਿਖਾ ਕੇ ਲੈ ਕੇ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਕੀ ਦਾ ਸਮਾਨ ਇਕ ਵਿਭਾਗ ਨੂੰ ਸੌਪਿਆ ਜਾਵੇਗਾ ਉਹ ਵੈਰੀਫਾਈ ਕਰਕੇ ਕਿਸਾਨਾਂ ਨੂੰ ਸਮਾਨ ਦੇ ਦੇਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਹਰ ਪੱਖ ਤੋਂ ਕਿਸਾਨਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੇ ਪੁਲਿਸ ਦਾ ਸਾਥ ਦਿੱਤਾ। ਉਨ੍ਹਾਂ ਨੇ ਕਿਹਾ ਹੈਕਿ ਜਿਹੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਉਨ੍ਹਾਂ ਵਿਚੋਂ ਕਈ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਬੜੇ ਸਤਿਕਾਰ ਨਾਲ ਛੱਡ ਕੇ ਆ ਰਹੇ ਹਾਂ।