ਬਲਾਤਕਾਰੀ ਪਾਸਟਰ ਬਜਿੰਦਰ ਤੋਂ ਬਾਅਦ ਇਕ ਹੋਰ ਪਾਦਰੀ ਜਬਰ-ਜ਼ਿਨਾਹ ਦੇ ਮਾਮਲੇ ਵਿਚ ਫਸ ਗਿਆ ਹੈ। ਪਾਸਟਰ ਜਸ਼ਨ ਗਿੱਲ ਨੇ ਅੱਜ ਖ਼ੁਦ ਹੀ ਗੁਰਦਾਸਪੁਰ ਅਦਾਲਤ ਵਿਚ ਆਤਮ ਸਮਰਪਣ ਕੀਤਾ। ਕੋਰਟ ਨੇ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਹੀ ਪਾਦਰੀ ਦੇ ਭੈਣ-ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੀ ਅੱਜ ਖ਼ੁਦ ਪਾਸਟਰ ਜਸ਼ਨ ਗਿੱਲ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਪਾਦਰੀ ਤੇ ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦੇਈਏ ਕਿ ਪਾਦਰੀ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ, ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਪਾਦਰੀ ਜਸ਼ਨ ਗਿੱਲ ਦੇ ਰਿਮਾਂਡ ਮਿਲਣ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਪੁਲਿਸ ਤੇ ਪਾਦਰੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪਾਦਰੀ ਦੇ ਗ੍ਰਿਫ਼ਤਾਰ ਕੀਤੇ ਭੈਣ-ਭਰਾ ਕਹਿੰਦੇ ਕਿ ਸਾਡਾ ਕੀ ਵਿਗਾੜ ਲਿਆ। ਉਨ੍ਹਾਂ ਕਿਹਾ ਕਿ ਮੈਨੂੰ ਗੁਰਦਾਸਪੁਰ ਪੁਲਿਸ ਦੇ ਰਿਮਾਂਡ ‘ਤੇ ਭਰੋਸਾ ਨਹੀਂ ਹੈ। ਮੁਲਜ਼ਮ ਦਾ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਰਿਮਾਂਡ ਦਿੱਤਾ ਜਾਵੇ। ਇਸ ਕੇਸ ਦੀ ਸੀਬੀਆਈ ਜਾਂਚ ਕਰੇ।