ਫ਼ਰੀਦਕੋਟ ‘ਚ ਨਸ਼ਾ ਰੋਕਣ ਲਈ ਜ਼ਿਲ੍ਹੇ ਦੇ 85 ਸਰਕਾਰੀ ਸਕੂਲਾਂ ਨੂੰ ਹੁਕਮ ਦਿੱਤੇ ਗਏ ਹਨ। ਸਕੂਲਾਂ ਦੀਆਂ ਵਰਦੀਆਂ ਤੇ ਗਲਾਂ ਵਿਚ ਆਈਡੀ ਕਾਰਡ ਪਾ ਕੇ ਵਿਦਿਆਰਥੀ ਸਰਕਾਰੀ ਸਕੂਲਾਂ ਨੇੜਲੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ। ਹਰ ਟੀਮ ਵਿਚ 10 ਵਿਦਿਆਰਥੀ ਤੇ 1 ਅਧਿਆਪਕ ਸ਼ਾਮਲ ਹੋਵੇਗਾ। 9ਵੀਂ ਤੋਂ 12 ਤਕ ਦੇ ਵਿਦਿਆਰਥੀਆਂ ਦੀ ਟੀਮਾਂ ਬਣਾਈਆਂ ਜਾਣਗੀਆਂ।