ਅਮਿਤ ਸ਼ਾਹ ਦੇ ਬਿਆਨ ‘ਤੇ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ‘ਪੰਜਾਬ ‘ਚ ਜੋ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ। ‘ਬਾਬਾ ਸਾਹਿਬ ਦੀ ਮੂਰਤੀ ’ਤੇ ਖਾਲਿਸਤਾਨ ਲਿਖਿਆ ਜਾਣ ਉਨ੍ਹਾਂ ਦੀ ਮੂਰਤੀ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ ਕਰਨਾ, ਮੰਦਰ ‘ਤੇ ਲੀਡਰਾਂ ਦੇ ਘਰ ਗ੍ਰੇਨੇਡ ਸੁੱਟਣਾ, ਇਹ ਕਿਤੇ ਨਾ ਕਿਤੇ ਦਲਿਤ ਤੇ ਹਿੰਦੂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਅੰਦਰ ਇਸ ਪ੍ਰਕਾਰ ਦੀ ਰਾਜਨੀਤੀ ਚੱਲ ਹੀ ਰਹੀ ਹੈ ਤੁਸੀਂ ਆ ਦੇਖਿਆ ਹੋਣਾ। ਰਾਜਾ ਵੜਿੰਗ ਨੇ ਕਿਹਾ ਕਿ ਸ਼ਾਇਦ ਉਹ ਪੰਜਾਬ ਦੇ 2027 ਦੇ ਹਾਲਾਤ ਦੇ ਸੰਕੇਤ ਦੇ ਰਹੇ ਹਨ, ਕਿ 2027 ਵਿਚ ਦੇਸ਼ ਦਾ ਕੀ ਹਾਲਾਤ ਹੋਣਗੇ। ਇਹ ਧੁਰਵੀਕਰਨ ਦੀ ਕੋਸ਼ਿਸ਼ ਹੋ ਰਹੀ ਹੈ।