ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਕਾਂਗਰਸੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਦਿਨਾਂ ਵਿਚ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਹੋਈਆਂ ਹਨ ਅਤੇ ਹੈੱਡਕੁਆਰਟਰ ’ਚ ਫ਼ੈਸਲਾ ਲਿਆ ਗਿਆ ਹੈ ਕਿ ਇਹ ਸੰਗਠਨ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਅਗਲਾ ਦੌਰਾ ਜ਼ਿਲ੍ਹਿਆਂ ਦੇ ਬਲਾਕਾਂ ਦਾ ਹੋਵੇਗਾ। ਲੁਧਿਆਣਾ ਜ਼ਿਮਨੀ ਚੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲੁਧਿਆਣਾ ਉਪ ਚੋਣਾਂ ਦੇ ਸਬੰਧ ਵਿਚ, ਆਸ਼ੂ ਨੇ ਪ੍ਰਚਾਰ ਲਈ ਦੋ ਜਾਂ ਤਿੰਨ ਨਾਵਾਂ ਦੀ ਬੇਨਤੀ ਕੀਤੀ ਹੈ। ਇਸ ਬਾਰੇ ਜਲਦੀ ਹੀ ਅਧਿਕਾਰਤ ਬਿਆਨ ਦਿਤਾ ਜਾਵੇਗਾ। ਮੁੱਖ ਮੰਤਰੀ ਦੇ ਚਿਹਰੇ ਬਾਰੇ ਉਨ੍ਹਾਂ ਕਿਹਾ ਕਿ ਇਹ ਹਾਈਕਮਾਨ ਦਾ ਮਾਮਲਾ ਹੈ, ਇਸ ਲਈ ਮੈਂ ਇਸ ਦਾ ਜਵਾਬ ਨਹੀਂ ਦੇ ਸਕਾਂਗਾ। ਕੀ ਪਾਰਟੀ ਵਿਚ ਨਾਰਾਜ਼ਗੀ ਘੱਟ ਗਈ ਹੈ? ਇਸ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਨਿਯਮਤ ਮੀਟਿੰਗਾਂ ਕਰ ਰਹੇ ਸੀ ਜਿਸ ਕਾਰਨ ਇਹ ਦਰਾਰ ਹੌਲੀ-ਹੌਲੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪਾਰਟੀ ਪ੍ਰਤੀ ਕੁਝ ਗ਼ਲਤ ਕਰੇਗਾ, ਉਸ ਨੂੰ ਜ਼ਰੂਰ ਸਜ਼ਾ ਮਿਲੇਗੀ। ਗੋਲਡੀ ਮੁੱਖ ਮੰਤਰੀ ਵਿਰੁਧ ਚੋਣ ਲੜੇਗਾ ਜਾਂ ਨਹੀਂ, ਇਹ ਉਸ ਦੇ ਜ਼ਮੀਨੀ ਕੰਮ ਦੇ ਆਧਾਰ ’ਤੇ ਦੇਖਿਆ ਜਾਵੇਗਾ।