ਅ੍ਰੰਮਿਤਸਰ ਸਮਾਗਮ ’ਤੇ ਪਹੁੰਚਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸੰਵਿਧਾਨ ਦੇ ਰਚਨਕਾਰ ਡਾ. ਬੀ.ਆਰ. ਅੰਬੇਦਕਰ ਜਯੰਤੀ ’ਤੇ ਸਭ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਰਾਜਾ ਵੜਿੰਗ ਨੇ ਪ੍ਰਤਾਪ ਸਿੰਘ ਬਾਜਵਾ ’ਤੇ ਮਾਮਲਾ ਦਰਜ ਹੋਣ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਜਵਾ ’ਤੇ ਕੀਤੀ ਜਾ ਰਹੀ ਕਾਰਵਾਈ ਨਿੰਦਣਯੋਗ ਹੈ। ਸਰਕਾਰ ਵਿਰੋਧੀਆਂ ਆਗੂਆਂ ਨੂੰ ਡਰਾ ਨਹੀਂ ਸਕਦੀ। ਅਗਲੀ ਰਣਨੀਤੀ ਲਈ ਸਮੁੱਚੀ ਕਾਂਗਰਸ ਕਰੇਗੀ ਵਿਚਾਰ ਵਟਾਂਦਰਾ ਕਰੇਗੀ। ਰਾਜਾ ਵੜਿੰਗ ਨੇ ਕਿਹਾ ਕਿ ਬਾਜਵਾ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ ਕਿ ਕੱਲ੍ਹ ਤੁਸੀਂ ਪੇਸ਼ ਹੋਣਾ ਹੈ। ਲੇਕਿਨ ਅੱਜ ਜ਼ਰੂਰੀ ਰਝੇਵੇ ਕਰਕੇ ਪੁਲਿਸ ਨੂੰ ਉਨ੍ਹਾਂ ਨੇ ਜ਼ਵਾਬ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪ੍ਰਤਾਪ ਬਾਜਵਾ ਅਗਲੇ 32 ਗ੍ਰਨੇਡਾਂ ਦੀ ਜਾਣਕਾਰੀ ਦੇਣ, ਬਜਾਵਾ ਨੇ ਦੱਸਿਆ ਕਿ ਮੇਰੇ ਕੋਲ ਜਾਣਕਾਰੀ ਹੈ, 18 ਬੰਬ ਚੱਲ ਚੁੱਕੇ ਹਨ ਅਤੇ 32 ਬਕਾਇਆ ਬਾਕੀ ਹੈ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਜਾਣਕਾਰੀ ਸਾਨੂੰ ਕਿਉਂ ਨਹੀਂ ਦਿੱਤੀ ਗਈ । ਤੁਸੀਂ ਤਾਂ ਐਵੇ ਕਹਿ ਰਹੇ ਹੋ ਜਿਵੇਂ ਪ੍ਰਤਾਪ ਬਾਜਵਾ ਤੋਂ ਸਲਾਹ ਮੰਗ ਰਹੇ ਹੋਵੋ। ਤੁਸੀਂ ਵਿਰੋਧੀ ਲੀਡਰ ਨੂੰ ਬੋਲਣ ਤਾਂ ਦਿੰਦੇ ਨਹੀਂ , ਵਿਧਾਨ ਸਭਾ ਵਿਚ ਵੀ ਜਿਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆਂ ਜਾਣਦੀ ਹੈ।