ਤਰਨ ਤਾਰਨ ਦੇ ਪਿੰਡ ਮੁਗਲਾਣੀ ’ਚ 2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਵਪਾਰੀ ਦੇ ਡਰਾਈਵਰ ਕੋਲੋਂ 9 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਮੁਲਜ਼ਮਾਂ ਨੇ ਇਸ ਘਟਨਾ ਨੂੰ ਪਿਸਤੌਲ ਦੀ ਨੋਕ ’ਤੇ ਅੰਜ਼ਾਮ ਦਿੱਤਾ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ। ਮੁਲਜ਼ਮ ਮੋਟਰਸਾਈਕਲ ’ਤ ਸਵਾਰ ਹੋ ਕੇ ਫ਼ਰਾਰ ਹੁੰਦੇ ਦਿਖਾਈ ਦੇ ਰਹੇ ਹਨ।