ਨਵੀਂ ਦਿੱਲੀ, 2 ਜੁਲਾਈ – ਦਿੱਲੀ ‘ਚ 1 ਜੁਲਾਈ ਨੇ ਸਭ ਤੋਂ ਵੱਧ ਗਰਮ ਦਿਨ ਦੇ 89 ਸਾਲ ਦੇ ਰਿਕਾਰਡ ਨੂੰ ਤੋੜ ਦਿੱਤਾ। ਪਿਛਲੇ 3-4 ਦਿਨਾਂ ਤੋਂ ਇੱਥੇ ਤਾਪਮਾਨ 43 ਡਿਗਰੀ ਤੋਂ ਪਾਰ ਚੱਲ ਰਿਹਾ ਹੈ, ਜੋ ਕਿ ਔਸਤਨ ਤੋਂ 7 ਡਿਗਰੀ ਜ਼ਿਆਦਾ ਹੈ।ਮੌਸਮ ਵਿਭਾਗ ਅਨੁਸਾਰ ਅਗਲੇ 7 ਦਿਨ ਗਰਮੀ ਤੋਂ ਜ਼ਿਆਦਾ ਰਾਹਤ ਨਹੀਂ ਮਿਲੇਗੀ।