ਫਗਵਾੜਾ, 2 ਜੁਲਾਈ – ਕੋਵਿਡ ਮਹਾਂਮਾਰੀ ਦੇ ਚੱਲਦਿਆਂ ਵੱਧ ਤੋਂ ਵੱਧ ਵਪਾਰੀ ਵਰਗ ਅਤੇ ਇੰਡਸਟਰੀਅਲ ਵਰਕਰਾਂ ਨੂੰ ਵੈਕਸੀਨ ਲਗਵਾਉਣ ਦੇ ਸੰਬੰਧ ਵਿਚ ਉਪ ਮੰਡਲ ਮੈਜੀਸਟਰੇਟ ਫਗਵਾੜਾ ਸ਼ਾਇਰੀ ਮਲਹੋਤਰਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਆਯੋਜਿਤ ਹੋਈ।ਮੀਟਿੰਗ ਵਿਚ ਸ਼ਹਿਰ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਜਿਵੇਂ ਕਿ ਕਲਾਥ ਮਰਚੈਂਟ, ਕਰਿਆਣਾ ਮਰਚੈਂਟ, ਸ਼ੂਜ ਮਰਚੈਂਟ ਅਤੇ ਵੱਖ ਵੱਖ ਉਦਯੋਗਿਕ ਇਕਾਈਆਂ ਦੇ ਵਿਅਕਤੀ ਹਾਜਰ ਸਨ। ਇਸ ਦੌਰਾਨ ਉਪ ਮੰਡਲ ਮੈਜੀਸਟਰੇਟ ਵੱਲੋਂ ਹਾਜਰੀਨ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 3 ਜੁਲਾਈ ਨੂੰ ਲੱਗਣ ਵਾਲੇ ਵੈਕਸੀਨੇਸ਼ਨ ਕੈਂਪਾਂ ਦੌਰਾਨ ਵੱਧ ਤੋਂ ਵੱਧ ਲੋਕ ਵੈਕਸੀਨੇਸ਼ਨ ਕਰਵਾਉਣ। ਜਿਕਰਯੋਗ ਹੈ ਕਿ ਕੈਂਪ ਸਵੇਰੇ 9 ਵਜੇ ਸ਼ੁਰੂ ਹੋਏਗਾ। ਵਪਾਰੀ ਵਰਗ ਨੂੰ ਲਾਰਡ ਕ੍ਰਿਸ਼ਨਾ ਡਿਸਪੈਂਸਰੀ, ਦਾਣਾ ਮੰਡੀ ਫਗਵਾੜਾ, ਕਾਰ ਪਾਰਕਿੰਗ ਬਿਲਡਿੰਗ, ਬੰਗਾ ਰੋਡ ਫਗਵਾੜਾ, ਸੁਖਜੀਤ ਸਟਾਰਚ ਮਿਲ, ਰਿਹਾਣਾ ਜੱਟਾਂ, ਜੀ.ਐਨ.ਏ.ਇੰਟਰਪ੍ਰਾਈਜ, ਫਾਈਨ ਸਵਿੱਚਗਿੳਰ, ਇੰਡਸਟਰੀ ਏਰੀਆ ਵਿਖੇ ਵੈਕਸੀਨ ਲੱਗੇਗੀ । ਇਸ ਤੋਂ ਇਲਾਵਾ ਫੈਕਟਰੀ ਵਰਕਰਜ ਵੈਸਕੋ ਇੰਡਸਟਰੀ, ਚੱਕ ਹਕੀਮ, ਵਿਸ਼ਨੂੰ ਇੰਡਸਟਰੀ,ਭਾਣੋਕੀ ਰੋਡ ਫਗਵਾੜਾ, ਪ੍ਰਭਾਤ ਸੇਲਜ ਕਾਰਪੋਰੇਸ਼ਨ, ਮੇਹਟਾਂ, ਯੂ.ਏ.ਡਬਲਿਯੂ ਪ੍ਰਾਈਵੇਟ ਲਿਮਿਟੇਡ ਇੰਡਸਟਰੀਅਲ ਏਰੀਆ, ਅਕਾਲ ਇੰਡਸਟਰੀਜ ਨੇੜੇ ਦੁੱਗਲ ਪੈਟਰੋਲ ਪੰਪ ਜੀ.ਟੀ.ਰੋਡ ਫਗਵਾੜਾ ਵਿਖੇ ਵੈਕਸੀਨੇਸ਼ਨ ਕਰਵਾ ਸਕਦੇ ਹਨ।