ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੁਖਬੀਰ ਬਾਦਲ ਦੀ ਇੱਕ ਵਾਰ ਫਿਰ ਲਾਈਵ ਰੇਡ

ਮੁਕੇਰੀਆਂ, 3 ਜੁਲਾਈ – ਨਾਜਾਇਜ ਮਾਈਨਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਲਾਈਵ ਰੇਡ ਕਰਨ ਲਈ ਮੁਕੇਰੀਆਂ ਪਹੁੰਚੇ।ਇਸ ਮੌਕੇ ਉਨ੍ਹਾਂ ਮੁਕੇਰੀਆਂ ਦੇ ਕਈ ਇਲਾਕਿਆਂ ਵਿਚ ਲਾਈਵ ਰੇਡ ਕੀਤੀ।ਕੈਪਟਨ ਨੂੰ ਲਲਕਾਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਕਹੋ ਕਿ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤੇ ਹੁਣ ਕਰੋ ਮੇਰੇ ਉੱਪਰ ਪਰਚੇ।ਮਾਈਨਿੰਗ ਮਾਫੀਆ ਨੇ 200 ਫੁੱਟ ਤੱਕ ਜ਼ਮੀਨ ਪੁੱਟੀ ਹੈ ਤੇ ਸਾਰੀ ਸੜਕ ਮਾਈਨਿੰਗ ਲਈ ਖਤਮ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਮੰਤਰੀਆਂ ਦੀ ਸ਼ੈਅ ‘ਤੇ ਮੁਕੇਰੀਆ ਦੇ ਆਸ ਪਾਸ ਦੇ ਪਿੰਡਾਂ ‘ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕੈਬਨਿਟ ਮੰਤਰੀ ਸੁਖ ਸਰਕਾਰੀਆ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ।

Leave a Reply

Your email address will not be published. Required fields are marked *