ਫਗਵਾੜਾ, 3 ਜੁਲਾਈ (ਰਮਨਦੀਪ) – ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਮਨਾਏ ਗਏ ਨਸ਼ਾ ਵਿਰੋਧੀ ਦਿਵਸ ਮੌਕੇ ਐਲਾਨ ਕੀਤਾ ਸੀ ਕਿ ਸੂਬੇ ਵਿੱਚ ਪੂਰਾ ਹਫਤਾ ਨਸ਼ਾ ਵਿਰੋਧੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਵਿਖੇ ਸਿਵਲ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ, ਡਾਕਟਰ ਸਹਿਬਾਨ ਅਤੇ ਸ਼ਹਿਰ ਦੇ ਪਤਵੰਤਿਆ ਵੱਲੋਂ Walk rally ਦਾ ਆਯੋਜਨ ਨਗਰ ਨਿਗਮ ਫਗਵਾੜਾ ਤੋਂ ਕੀਤਾ ਗਿਆ। ਇਸ Walk rally ਨੂੰ ਵਿਸ਼ੇਸ਼ ਤੋਰ ‘ਤੇ ਪਹੁੰਚੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਐੱਸ.ਡੀ.ਐੱਮ ਫਗਵਾੜਾ ਸ਼ਾਇਰੀ ਮਲਹੋਤਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਇਹ ਰੈਲੀ ਵਾਪਿਸ ਨਗਰ ਨਿਗਮ ਫਗਵਾੜਾ ਵਿਖੇ ਸਮਾਪਤ ਹੋਈ।ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਉਪਰਾਲੇ ਕਰ ਰਹੇ ਹਨ।ਇਸੇ ਹੀ ਮੁਹਿਮ ਦੇ ਤਹਿਤ ਫਗਵਾੜਾ ਵਿੱਚ Walk rally ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਕਾਬਿਲ-ਏ-ਤਾਰੀਫ ਹੈ।ਓਧਰ ਐੱਸ.ਡੀ.ਐੱਮ ਫਗਵਾੜਾ ਸ਼ਾਇਰੀ ਮਲਹੋਤਰਾ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਐੱਸ.ਐੱਮ.ਓ ਡਾ ਕਮਲ ਕਿਸ਼ੋਰ ਨੇ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ Walk rally ਦਾ ਮੁੱਖ ਮਕਸਦ ਇਹ ਹੈ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੁਕ ਕੀਤਾ ਜਾਵੇ ਤਾਂ ਜੋ ਨਸ਼ੇ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਉਨਾਂ ਨੂੰ ਬਚਾਇਆ ਜਾ ਸਕੇ।